ਵਾਇਕਾਟੋ ਦੇ Z ਸਟੇਸ਼ਨ ਤੇ ਹੋਈ ਲੁੱਟ, ਪੁਲਿਸ ਵਲੋਂ ਦੋਸ਼ੀਅਾਂ ਦੀ ਤਸਵੀਰ ਕੀਤੀ ਗਈ ਜਾਰੀ…

0
148

ਅਾਕਲੈਂਡ (19 ਅਗਸਤ) : ਵਾਇਕਾਟੋ ਵਿੱਚ ਬੀਤੇ ਦਿਨੀਂ ਤੜਕੇ 3 ਵਜੇ ਲਿਵਰ ਪੁੱਲ ਸਟ੍ਰੀਟ ਵਿੱਚ ਸਥਿਤ Z ਸਰਵਿਸ ਸਟੇਸ਼ਨ ਤੇ ਦੋ ਵਿਅਕਤੀਅਾਂ ਵਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਅਾ | 
ਲੁੱਟ ਵਿੱਚ ਲੁਟੇਰੇ ਸਿਗਰਟਾਂ ਦੇ ਕਈ ਪੈਕਟ ਅਤੇ ਦੁਕਾਨ ਵਿੱਚ ਮੌਜੂਦ ਗੱਲਾ ਲੈ ਗਏ | ਇਸ ਸਬੰਧਿਤ ਵਾਇਕਾਟੋ ਪੁਲਿਸ ਦੇ ਚੈਰੀ ਸੀਮੋਨ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਲੁਟੇਰਿਅਾਂ ਦੀ ਸੀਸੀਟੀਵੀ ਤੋਂ ਪ੍ਰਾਪਤ ਹੋਈ ਤਸਵੀਰ ਜਾਰੀ ਕਰ ਦਿੱਤੀ ਗਈ ਹੈ | ਜੇਕਰ ਕਿਸੇ ਨੂੰ ਇਸ ਬਾਬਤ ਜਾਣਕਾਰੀ ਹੋਵੇ ਤਾਂ ਜਲਦ ਤੋਂ ਜਲਦ ਪੁਲਿਸ ਨੂੰ 07 858-6200 ਇਸ ਨੰਬਰ ਤੇ ਸੰਪਰਕ ਕਰੇ |
ਦੱਸਣਯੋਗ ਹੈ ਕਿ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵੇਲੇ ਸਰਵਿਸ ਸਟੇਸ਼ਨ ਬੰਦ ਸੀ |