ਵਿਦੇਸ਼ੀ ਡਰਾਈਵਰਾਂ ਤੇ ਸਟੈਂਡ ਡਾੳੂਨ ਪੀਰੀਅਡ ਲਗਾੳੁਣ ਦੀ ਕੀਤੀ ਗਈ ਮੰਗ…

0
160

ਅਾਕਲੈਂਡ (5 ਮਈ) : ਰੋਡ ਸੇਫਟੀ ਕੈਂਪੇਨਰ ਗਰੁੱਪ ਮੈਂਬਰਾਂ ਦੁਅਾਰਾ ਲਗਾਤਾਰ ਨਿੳੂਜ਼ੀਲੈਂਡ ਵਿੱਚ ਅਾਏ ਯਾਤਰੀਅਾਂ ਵਲੋਂ ਸੜਕਾਂ ਤੇ ਕੀਤੀਅਾਂ ਜਾ ਰਹੀਅਾਂ ਦੁਰਘਟਨਾਂਵਾਂ ਤੇ ਚਿੰਤਾ ਪ੍ਰਗਟਾੳੁਂਦਿਅਾਂ ਵਿਦੇਸ਼ੀ ਯਾਤਰੀਅਾਂ ਦੇ ਨਿੳੂਜ਼ੀਲੈਂਡ ਪੁੱਜਣ ਤੋਂ ਬਾਅਦ ਘੱਟੋ-ਘੱਟ 24 ਘੰਟੇ ੳੁਨਾਂ ਨੂੰ ਅਾਪਣੇ ਅਾਪ ਚਲਾੳੁਣ ਵਾਲੀ ਟੈਕਸੀ ਕਿਰਾਏ ਤੇ ਨਾ ਦੇਣ ਦੀ ਮੰਗ ਕੀਤੀ ਹੈ |
ਡੋਗ ਅੈਂਡ ਲੈਮਨ ਗਾਈਡ ਦੇ ਕਲਾਈਡ ਮੈਥੀੳੂ ਵਿਲਸਨ ਦਾ ਇਸ ਬਾਬਤ ਕਹਿਣਾ ਹੈ ਕਿ ਜਦੋਂ ਵਿਦੇਸ਼ੀ ਯਾਤਰੀ ਨਿੳੂਜ਼ੀਲੈਂਡ ਵਿੱਚ ਪੁੱਜਦੇ ਹਨ ਤਾਂ ੳੁਹ ਕਾਫੀ ਥੱਕੇ ਹੁੰਦੇ ਹਨ ਅਤੇ ਅਾੳੁਂਦੇ ਹੀ ੳੁਨਾਂ ਨੂੰ ਕਾਰ ਕਿਰਾਏ ਤੇ ਮਿਲ ਜਾਂਦੀ ਹੈ | ਜਿਸਦੇ ਕਾਰਨ ੳੁਹ ਖਤਰਨਾਕ ਬੰਬ ਦੀ ਤਰਾਂ ਸੜਕ ਤੇ ਘੁੰਮਦੇ ਹੁੰਦੇ ਹਨ ਅਤੇ ਦੁਰਘਟਨਾ ਕਾਰਨ ਬਣਦੇ ਹਨ ਅਤੇ ਕਈ ਵਾਰ ਜਾਨਲੇਵਾ ਸਾਬਿਤ ਹੁੰਦੇ ਹਨ |
ੳੁਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤੇ ਜਲਦ ਤੋਂ ਜਲਦ ਕਾਨੂੰਨ ਅਮਲ ਵਿੱਚ ਲਿਅਾਂਦਾ ਜਾਵੇ ਅਤੇ ਨਿੳੂਜ਼ੀਲੈਂਡ ਪੁੱਜਣ ਦੇ 24 ਘੰਟਿਅਾਂ ਤੋਂ ਬਾਅਦ ਤੱਕ ੳੁਨਾਂ ਨੂੰ ਟੈਕਸੀ ਕਿਰਾਏ ਤੇ ਨਾ ਦਿੱਤੀ ਜਾਵੇ | ਇਸ ਫੈਸਲੇ ਨਾਲ ਵਿਦੇਸ਼ੀ ਯਾਤਰੀਅਾਂ ਵਲੋਂ ਕੀਤੀਅਾਂ ਗਈਅਾਂ ਦੁਰਘਟਨਾਂਵਾਂ ਨੂੰ ਠੱਲ ਪਏਗੀ | 
ਦੱਸਣਯੋਗ ਹੈ ਕਿ ਬੀਤੇ ਹਫਤੇ ਦੀ ਹੀ ਗੱਲ ਹੈ, ਜਿੱਥੇ ਇੱਕ ਦਿਨ ਵਿੱਚ 3 ਵੱਖੋ-ਵੱਖ ਦੁਰਘਟਨਾਂਵਾਂ ਹੋਈਅਾਂ ਅਤੇ ਇੰਨਾਂ ਸਾਰੀਅਾਂ ਦੁਰਘਟਨਾਂਵਾਂ ਦਾ ਕਾਰਨ ਵਿਦੇਸ਼ੀ ਯਾਤਰੀ ਹੀ ਸਨ |