ਵੈਨਿਊਮਾਟਾ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਮੌਕੇ ਪੌਦੇ ਲਗਾਉਣ ਦਾ ਹੋਵੇਗਾ ਸ਼ਲਾਘਾਯੋਗ ਉਪਰਾਲਾ…

0
366

ਆਕਲੈਂਡ (16 ਸਤੰਬਰ, ਹਰਪ੍ਰੀਤ ਸਿੰਘ) : 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਨੂੰ ਮੁੱਖ ਰੱਖਦੇ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਕੀਰਤਨ ਦਰਬਾਰ ਕੀਤੇ ਜਾ ਰਹੇ ਹਨ ਅਤੇ ਨਗਰ ਕੀਰਤਨ ਕੀਤੇ ਜਾ ਰਹੇ ਹਨ, ਉਥੇ ਹੀ ਨਿਵੇਕਲਾ ਉੱਧਮ ਕਰਦੇ ਹੋਏ ਵੈਲਿੰਗਟਨ ਵੱਸਦੇ ਸਮੂਹ ਸਿੱਖ ਭਾਈਚਾਰੇ ਵਲੋਂ ਬੂਟੇ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਤਾਂ ਜੋ ਬਾਣੀ ਦੇ ਨਾਲ ਵਾਤਾਵਰਨ ਨੂੰ ਵੀ ਸ਼ੁੱਧ ਰੱਖਿਆ ਜਾ ਸਕੇ | 
ਜਿਕਰਯੋਗ ਹੈ ਕਿ ਇਹ ਪ੍ਰੋਗਰਾਮ ਵੈਲਿੰਗਟਨ ਕਾਉਂਸਲ ਦੀ ਮੱਦਦ ਨਾਲ ਉਲੀਕਿਆ ਗਿਆ ਹੈ | ਵਾਤਾਵਰਨ ਦੇ ਸਬੰਧ ਵਿੱਚ ਗੁਰੂ ਨਾਨਕ ਦੇਵ ਜੀ ਵਲੋਂ ਵੀ ਬਾਣੀ ਵਿੱਚ ਕਿਹਾ ਗਿਆ ਹੈ ਕਿ " ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤ" | 
ਇਸ ਸ਼ਤਾਬਦੀ ਸਮਾਰੋਹ ਰਾਂਹੀ ਵਾਤਾਵਰਨ ਨੂੰ ਹਰਾ ਭਰਾ ਰੱਖਣ ਲਈ ਪਹਿਲ ਕਦਮੀ ਕੀਤੀ ਗਈ ਹੈ | 
ਇੱਥੇ ਦੱਸਣਯੋਗ ਹੈ ਕਿ ਇਹ ਉਪਰਾਲਾ ਕੋਰਨਰ ਪਾਰਕਵੇ, ਬਰਿਆਨ ਮੋਰਗਨ ਵੇਅਜ਼ ਵੈਨਿਊਮਾਟਾ ਵਿੱਚ 21 ਸਤੰਬਰ ਨੂੰ 10 ਵਜੇ ਸ਼ੁਰੂ ਕੀਤਾ ਜਾਵੇਗਾ | ਭਾਈਚਾਰੇ ਨੂੰ ਵੱਧ ਚੜ ਕੇ ਇਸ ਉਪਰਾਲੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ |