ਵੈਲਿੰਗਟਨ ਦੀ ਮਹਿਲਾ ਤੇ ਦਿਨ-ਦਿਹਾੜੇ ਹੋਇਅਾ ਅਸ਼ਲੀਲ ਹਮਲਾ…

0
752

ਅਾਕਲੈਂਡ (16 ਜੁਲਾਈ) : ਵੈਲਿੰਗਟਨ ਵਿੱਚ ਮਹਿਲਾਂਵਾਂ ਤੇ ਅਸ਼ਲੀਲ ਹਮਲੇ ਲਗਾਤਾਰ ਵੱਧਦੇ ਜਾ ਰਹੇ ਹਨ | ਤਾਜਾ ਮਾਮਲਾ ਅੱਪਰ ਹੱਟ ਵਿੱਚ ਵਾਪਰਿਅਾ ਦੱਸਿਅਾ ਜਾ ਰਿਹਾ ਹੈ | 
ਜਿੱਥੇ ਬੀਤੇ ਦਿਨੀਂ ਦੁਪਹਿਰ 2:30 ਵਜੇ ਦੇ ਨਜ਼ਦੀਕ 21 ਸਾਲਾ ਮਹਿਲਾ, ਜੋ ਪਾਈਨ ਅੈਵੀਨਿੳੂ ਵਿਖੇ ਇਕੱਲੀ ਜਾ ਰਹੀ ਸੀ | ੳੁਸਨੇ ਦੱਸਿਅਾ ਕਿ ੳੁਥੇ ਅਚਾਨਕ ਇੱਕ ਵਿਅਕਤੀ ਪੁੱਜਾ ਅਤੇ ੳੁਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਗਿਅਾ | ਜਿਸਦੇ ਚੱਲਦੇ ਮਹਿਲਾ ਪੂਰੀ ਤਰਾਂ ਡਰ ਗਈ ਅਤੇ ੳੁਹ ਸੈਵੇਜ ਸਟ੍ਰੀਟ ਵੱਲ ਭੱਜੀ | 
ਡਿਟੈਕਟਿਵ ਸਾਰਜੈਂਟ ਰਿਬੈਕਾ ਕੋਟਨ ਨੇ ਦੱਸਿਅਾ ਕਿ ਜਿਸ 21 ਸਾਲਾ ਮਹਿਲਾ ਤੇ ਹਮਲਾ ਹੋਇਅਾ, ੳੁਸ ਤੋਂ ਅੱਗੇ ਵੀ ਦੋ ਮਹਿਲਾਂਵਾਂ ਜਾ ਰਹੀਅਾਂ ਸਨ, ੳੁਨਾਂ ਨਾਲ ਵੀ ੳੁਕਤ ਦੋਸ਼ੀ ਵਲੋਂ ਅਸ਼ਲੀਲ ਹਰਕਤਾਂ ਕਰਨ ਦੀ ਗੱਲ ਇਸ ਮਹਿਲਾ ਨੇ ਦੱਸੀ ਅਤੇ ਪੁਲਿਸ ਵਲੋਂ ੳੁਨਾਂ ਨੂੰ ਵੀ ਸਾਹਮਣੇ ਅਾ ਕੇ ਸ਼ਿਕਾਇਤ ਦਰਜ ਕਰਵਾੳੁਣ ਲਈ ਕਿਹਾ ਗਿਅਾ ਹੈ

ਪੀੜਿਤ ਮਹਿਲਾ ਨੇ ਦੱਸਿਅਾ ਕਿ ਹਮਲਾਵਰ ਯੁਰਪੀਅਨ ਮੂਲ ਦਾ, ੳੁਮਰ ਲਗਭਗ 40 ਸਾਲ ਅਤੇ ਕੱਦ 185 ਲਗਭਗ ਸੈਂਟੀਮੀਟਰ ਸੀ | ੳੁਸਨੇ ਗ੍ਰੇਅ ਹੁੱਡੀ, ਗੂੜੇ ਰੰਗ ਦੀ ਪੈਂਟ ਅਤੇ ਚਿੱਟੇ ਬੂਟ ਪਾਏ ਹੋਏ ਸਨ | ਜੇਕਰ ਕਿਸੇ ਨੂੰ ੳੁਕਤ ਵਿਅਕਤੀ ਬਾਬਤ ਕੋਈ ਜਾਣਕਾਰੀ ਹੋਵੇ ਤਾਂ ਇਸ ਨੰਬਰ 04 381 2000 ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਕੇਸ ਨੰਬਰ 180711/8154 ਦੱਸ ਕੇ ਜਾਣਕਾਰੀ ਦੇ ਸਕਦਾ ਹੈ |