ਵੈਲਿੰਗਟਨ ਪੁਲਿਸ ਨੂੰ ਭਾਲ ਹੈ ਇਸ ਕਾਰ ਡਰਾਈਵਰ ਦੀ…

0
156

ਅਾਕਲੈਂਡ (10 ਜੂਨ) : ਵੈਲਿੰਗਟਨ ਦੇ ਟਾਵਾ ਨਜ਼ਦੀਕ ਸਟੇਟ ਹਾਈਵੇਅ-1 ਤੇ ਅੱਜ ਸ਼ਾਮ 5 ਵਜੇ ਦੇ ਨਜ਼ਦੀਕ ਇੱਕ ਸਫੇਦ ਰੰਗ ਦੀ ਕਾਰ ਗਲਤ ਪਾਸੇ ਜਾਂਦੀ ਦੇਖੀ ਗਈ | ਇਸਦੇ ਸਬੰਧ ਵਿੱਚ 20 ਦੇ ਨਜ਼ਦੀਕ ਸ਼ਿਕਾਇਤਾਂ ਵੀ ਪੁਲਿਸ ਨੂੰ ਅਾਈਅਾਂ |
ਜਿਕਰਯੋਗ ਹੈ ਕਿ ਕਾਰ ਚਾਲਕ ਵਲੋਂ ਤਕਰੀਬਨ 2 ਕਿਲੋਮੀਟਰ ਤੱਕ ਗਲਤ ਪਾਸੇ ਗੱਡੀ ਚਲਾਈ ਗਈ ਅਤੇ ਸਹੀ ਪਾਸੇ ਜਾਣ ਤੋਂ ਪਹਿਲਾਂ ੳੁਸਨੇ ਇੱਕ ਕਾਰ ਨੂੰ ਵੀ ਟੱਕਰ ਮਾਰੀ ਸੀ | ਹੁਣ ਪੁਲਿਸ ਵਲੋਂ ੳੁਕਤ ਕਾਰ ਅਤੇ ਡਰਾਈਵਰ ਦੀ ਭਾਲ ਹੈ | ਜੇਕਰ ਕਿਸੇ ਨੂੰ ਵੀ ਇਸ ਬਾਬਤ ਜਾਣਕਾਰੀ ਹੋਵੇ ਤਾਂ ੳੁਹ ਪੁਲਿਸ ਨੂੰ ਸੂਚਿਤ ਕਰ ਸਕਦਾ ਹੈ |