ਆਕਲੈਂਡ (29 ਜੂਨ, ਹਰਪ੍ਰੀਤ ਸਿੰਘ) : ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਪਹਿਲੀ ਵਾਰ ਵੈਲਿੰਗਟਨ ਵਿੱਚ ਹਰਭਜਨ ਮਾਨ ਦਾ ਸ਼ੋਅ ਕਰਵਾਇਆ ਜਾ ਰਿਹਾ ਹੈ ਅਤੇ ਇਹ ਸ਼ੋਅ ਕਾਫੀ ਵੱਡੇ ਪੱਧਰ ਦਾ ਹੋਵੇਗਾ।
ਇਸ ਸ਼ੋਅ ਸਬੰਧੀ ਪੋਸਟਰ ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਲੋਅਰ ਹੱਟ ਦੇ ਰੈਸਟੋਰੈਂਟ ਵਿੱਚ ਜਾਰੀ ਕੀਤਾ ਗਿਆ।ਸ਼ੋਅ ਦੇ ਪ੍ਰਬੰਧਕਾਂ ਵਲੋਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸ਼ੋਅ ਦੀਆਂ ਮੁੱਢਲੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਹੋਰ ਜਾਣਕਾਰੀ ਜਲਦ ਹੀ ਮੁੱਹਈਆ ਕਰਵਾਈ ਜਾਏਗੀ।
ਇਹ ਸ਼ੋਅ 26 ਜੁਲਾਈ ਸ਼ਾਮ 7 ਵਜੇ ਸੈਕਰਡ ਹਾਰਟ ਕਾਲਜ, 65 ਲਿੰਗਸ ਰੋਡ, ਲੋਅਰ ਹੱਟ ਵਿੱਚ ਹੋਏਗਾ। ਇਸ ਮੌਕੇ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜੋ ਅਤੇ ਸ਼ੋਅ ਦਾ ਆਨੰਦ ਮਾਣੋ।