ਵੈਲਿੰਗਟਨ ਬੱਸ ਡਰਾਈਵਰਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਲਿਆ ਫੈਸਲਾ 

0
97

ਆਕਲੈਂਡ (26 ਸਤੰਬਰ): ਟਰਾਮਵੇਜ ਬੱਸ ਡਰਾਈਵਰ ਯੂਨੀਅਨ ਵੱਲੋਂ ਇੰਪਲਾਈਮੈਂਟ ਸਬੰਧੀ ਝਗੜੇ ਦੇ ਚੱਲਦਿਆਂ 23 ਅਕਤੂਬਰ ਤੋਂ ਅਣਮਿੱਥੇ ਸਮੇਂ ਦੇ ਲਈ ਹੜਤਾਲ 'ਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਯੂਨੀਅਨ ਦੇ 230 ਮੈਂਬਰਾਂ ਵੱਲੋਂ ਹੜਤਾਲ 'ਤੇ ਜਾਣ ਦੇ ਹੱਕ ਵਿੱਚ ਵੋਟ ਪਾਈ ਗਈ ਹੈ।

ਇਸ ਗੱਲ ਦੀ ਜਾਣਕਾਰੀ ਟਰਾਮਵੇਜ ਯੂਨੀਅਨ ਸਕੱਤਰ ਕੇਵਿਨ ਓਸੁਲਵਿਨ ਨੇ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਡਰਾਈਵਰਾਂ ਵਲੋਂ  ਚੰਗੀ ਤਨਖਾਹ ਅਤੇ ਚੰਗੇ ਕੰਮ ਦੇ ਨਿਯਮਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ।