ਵੈਲਿੰਗਟਨ ਵਿੱਚ ਪੰਜਾਬੀ ਟੈਕਸੀ ਡਰਾਈਵਰ ‘ਤੇ ਜਾਨਲੇਵਾ ਹਮਲਾ 

0
188

ਆਕਲੈਂਡ (15 ਜੂਨ, ਹਰਪ੍ਰੀਤ ਸਿੰਘ): ਅੱਜ ਲੋਅਰ ਹੱਟ ਵੈਲਿੰਗਟਨ ਵਿੱਚ ਤੜਕੇ 2.50 'ਤੇ ਹਰਪ੍ਰੀਤ ਸਿੰਘ ਨਾਮ ਦੇ ਭਾਰਤੀ ਟੈਕਸੀ 'ਤੇ ਜਾਨਲੇਵਾ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ।

ਐਨ ਜੈਡ ਪੰਜਾਬੀ ਨਿਊਜ਼ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਮਾਂ ਤੜਕੇ ਦਾ ਸੀ ਅਤੇ ਜਦ ਉਹ ਹਮਲਾਵਰ ਯਾਤਰੀ ਨੂੰ ਉਸ ਦੀ ਮੰਜ਼ਿਲ ਤੇ ਛੱਡਣ ਲੱਗਾ ਤਾਂ ਉਸ ਨੇ ਚਾਕੂ ਦੀ ਨੋਕ 'ਤੇ ਹਰਪ੍ਰੀਤ ਸਿੰਘ ਤੋਂ ਪੈਸਿਆਂ ਦੀ ਮੰਗ ਕੀਤੀ। 

ਪਰ ਹਿੰਮਤ ਦਿਖਾਉਂਦਿਆਂ ਹਰਪ੍ਰੀਤ ਸਿੰਘ ਨੇ ਹਮਲਾਵਰ ਦਾ ਮੁਕਾਬਲਾ ਕੀਤਾ ਅਤੇ ਇਸੇ ਦੌਰਾਨ ਹਰਪ੍ਰੀਤ ਸਿੰਘ ਦੇ ਅੰਗੂਠੇ ਤੇ ਡੂੰਘਾ ਫੱਟ ਪੈ ਗਿਆ ਅਤੇ ਨਾਲ ਹੀ ਹਮਲਾਵਰ ਨੇ ਉਸ ਦੇ ਨੱਕ 'ਤੇ ਮੁੱਕਾ ਵੀ ਮਾਰਿਆ ਅਤੇ ਜਾਂਦਾ ਹੋਇਆ ਹਮਲਾਵਰ ਹਰਪ੍ਰੀਤ ਸਿੰਘ ਤੋਂ 250 ਡਾਲਰ ਖੋਹ ਕੇ ਲੈ ਗਿਆ।

ਮੌਕੇ ਤੇ ਪੁੱਜੇ ਦੂਜੇ ਟੈਕਸੀ ਡਰਾਈਵਰਾਂ ਦੀ ਮੱਦਦ ਨਾਲ ਪੁਲਿਸ ਨੂੰ ਸੱਦਿਆ ਗਿਆ ਅਤੇ ਪੁਲਿਸ ਵਲੋਂ ਹਮਲਾਵਰ ਦੀ ਛਾਣਬੀਣ ਜਾਰੀ ਹੈ।  

ਇੱਥੇ ਦੱਸਣਯੋਗ ਹੈ ਕਿ ਪਹਿਲਾਂ ਵੀ ਟੈਕਸੀ ਡਰਾਈਵਰਾਂ ਤੇ ਅਜਿਹੇ ਕਈ ਹਮਲਿਆਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪਰ ਚੰਗੀ ਕਿਸਮਤ ਹਰਪ੍ਰੀਤ ਸਿੰਘ ਦੀ ਜੋ ਵਾਲ-ਵਾਲ ਇਸ ਹਮਲੇ ਵਿੱਚ ਬਚਿਆ।

ਐਨ ਜੈਡ ਪੰਜਾਬੀ ਨਿਊਜ ਵਲੋਂ ਇਸ ਮਾਮਲੇ ਸਬੰਧੀ ਪੁਲਿਸ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਖਬਰ ਲਿਖੇ ਜਾਣ ਤੱਕ ਉਨ੍ਹਾਂ ਦਾ ਕੋਈ ਜੁਆਬ ਨਹੀਂ ਆਇਆ ਹੈ, ਪਰ ਇਨ੍ਹਾਂ ਪੁੱਖਤਾ ਹੈ ਕਿ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ। ਟੈਕਸੀ ਕੰਪਨੀ ਵਲੋਂ ਵੀ ਦੋਸ਼ੀ ਨੂੰ ਲੱਭਣ ਲਈ ਪੁਲਿਸ 'ਤੇ ਦਬਾਅ ਪਾਇਆ ਜਾ ਰਿਹਾ ਹੈ।