ਵੈਲਿੰਗਟਨ ਸਿਟੀ ਕਾਊਂਸਲ ਕਰਵਾਏਗੀ ਸਸਤੇ ਘਰ ਮੁਹੱਈਆ 

0
126

ਆਕਲੈਂਡ (14 ਸਤੰਬਰ): ਵੈਲਿੰਗਟਨ ਕਾਊਂਸਲ ਵੱਲੋਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਸਸਤੇ ਦਰਾਂ ਤੇ ਘਰ ਕਿਰਾਏ ਤੇ ਦੇਣ ਲਈ ਪਹਿਲ ਕਦਮੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਦੇ ਤਹਿਤ ਕੇਂਦਰੀ ਵੈਲਿੰਗਟਨ ਦੀ ਵਿਲਸ ਸਟ੍ਰੀਟ ਤੇ 35 ਅਪਾਰਟਮੈਂਟ ਬਣਾਏ ਜਾਣਗੇ, ਜਿਨ੍ਹਾਂ ਦਾ ਕਿਰਾਇਆ $410 ਤੋਂ $700 ਹਫਤਾ ਹੋਵੇਗਾ ਅਤੇ ਇਹ ਅਪਾਰਟਮੈਂਟ ਇੱਕ, ਦੋ, ਤਿੰਨ ਬੈੱਡਰੂਮ ਵਾਲੇ ਹੋਣਗੇ।

ਇਸ ਸੰਬੰਧਿਤ ਸੋਸ਼ਲ ਹਾਊਸਿੰਗ ਦੇ ਬੁਲਾਰੇ ਨੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਪਾਰਟਮੈਂਟ ਨਰਸਾਂ ਅਧਿਆਪਕਾਂ, ਪੁਲਿਸ ਕਰਮਚਾਰੀਆਂ, ਫਾਇਰ ਕਰਮਚਾਰੀਆਂ ਦੇ ਲਈ ਖਾਸ ਤੌਰ ਤੇ ਮੁਹੱਈਆ ਕਰਵਾਏ ਜਾਣਗੇ।

ਇੱਥੇ ਦੱਸਣਯੋਗ ਹੈ ਕਿ ਅਪਾਰਟਮੈਂਟਾਂ ਵਿੱਚ ਭੂਚਾਲਾਂ ਤੋਂ ਸੁਰੱਖਿਅਤ ਹੋਣਗੇ, ਫ੍ਰੀ ਵਾਈ ਫਾਈ,ਐਲਈਡੀ ਲਾਈਟਾਂ ਅਤੇ ਗੈਸ ਵਾਟਰ ਹੀਟਿੰਗ ਵਰਗੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ ਅਤੇ ਇਹ ਅਪਾਰਟਮੈਂਟ ਇੱਕ ਸਾਲ ਦੇ ਵਿੱਚ ਵਿੱਚ ਬਣ ਕੇ ਤਿਆਰ ਹੋ ਜਾਣਗੇ