ਸ਼ਰਾਬੀ ਪਤੀ ਨੂੰ ਲੈਣ ਪੁੱਜੀ ਮਹਿਲਾ ਕਾਰ ਡਰਾਈਵਰ ਨੇ ਪੀਤੀ ਸੀ ਪਤੀ ਤੋਂ ਵੀ ਦੁੱਗਣੀ ਸ਼ਰਾਬ, ਘਟਨਾ ਵੈਲਿੰਗਟਨ ਦੀ…

0
306

ਅਾਕਲੈਂਡ (8 ਜੂਨ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਵੈਲਿੰਗਟਨ ਤੋਂ ਇੱਕ ਬਹੁਤ ਹੀ ਹਾਸੋ-ਹੀਣੀ ਘਟਨਾ ਸਾਹਮਣੇ ਅਾਈ ਹੈ, ਜਿਸ ਵਿੱਚ ਅਾਪਣੇ ਪਤੀ ਨੂੰ ਲੈਣ ਪੁੱਜੀ ਮਹਿਲਾ ਨੇ ੳੁਸ ਤੋਂ ਵੀ ਦੁੱਗਣੀ ਮਾਤਰਾ ਵਿੱਚ ਸ਼ਰਾਬ ਪੀਤੀ ਹੋਈ ਸੀ |
ਮਿਲੀ ਜਾਣਕਾਰੀ ਅਨੁਸਾਰ ਕਪਟੀ ਕੋਸਟ ਦੇ ਪਾਰਾਪਾਰੋਮੂ ਦੇ ਮੈਜ਼ਿਨਗਾਰਬ ਰੋਡ ਤੇ ਪੁਲਿਸ ਚੈੱਕ ਪੁਅਾਇੰਟ ਤੇ 54 ਸਾਲਾ ਵਿਅਕਤੀ ਨੂੰ ਲੋੜ ਤੋਂ ਵੱਧ ਸ਼ਰਾਬ ਪੀਣ ਦੇ ਚੱਲਦੇ ਰੋਕਿਅਾ ਗਿਅਾ ਅਤੇ ਜਦੋਂ ੳੁਸਦੀ ਪਤਨੀ ੳੁਕਤ ਵਿਅਕਤੀ ਨੂੰ ਲੈਣ ਪੁੱਜੀ ਦਾ ੳੁਸਦੇ ਵਰਤਾਓ ਵਿੱਚ ਵੀ ਸੰਦੇਹ ਹੋਣ ਕਾਰਨ ਮਹਿਲਾ ਦਾ ਅੈਲਕੋਹਲ ਟੈਸਟ ਕੀਤਾ ਗਿਅਾ | ਜਿਸ ਵਿੱਚ ਪਤਾ ਲੱਗਾ ਕਿ ੳੁਸਨੇ ਤਾਂ ਅਾਪਣੇ ਪਤੀ ਤੋਂ ਵੀ ਦੁੱਗਣੀ ਮਾਤਰਾ ਵਿੱਚ ਸ਼ਰਾਬ ਪੀਤੀ ਹੋਈ ਸੀ | ਇਸੇ ਦੇ ਚੱਲਦੇ ਪੁਲਿਸ ਵਲੋਂ ੳੁਕਤ ਮਹਿਲਾ ਤੇ 28 ਦਿਨਾਂ ਲਈ ਡਰਾਈਵਿੰਗ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ |
ਵੈਲਿੰਗਟਨ ਰੋਡ ਪੁਲਿਸ ਮੈਨੇਜਰ ਇੰਸਪੈਕਟਰ ਜੈਨ ਕੁਏਗ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਬਹੁਤ ਹੈਰਾਨੀ ਦੀ ਗੱਲ ਹੈ ਕਿ ਲੋਕ ਅਾਪਣੀ ਅਤੇ ਦੂਜਿਅਾਂ ਦੀ ਜਾਨ ਨੂੰ ਜੋਖਿਮ ਵਿੱਚ ਪਾੳੁਣ ਤੋਂ ਨਹੀਂ ਟੱਲਦੇ | ੳੁਨਾ ਦੱਸਿਅਾ ਕਿ ੳੁਨਾਂ ਦੇ ਲਗਾਏ ਚੈੱਕ ਪੁਆਇੰਟ ਦੌਰਾਨ ਲੱਗਭਗ 6 ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਅਤੇ ਇੰਨਾਂ ਸਾਰਿਅਾਂ ਨੇ 390 mgms ਤੋਂ 701 mgms ਤੱਕ ਸ਼ਰਾਬ ਪੀਤੀ ਹੋਈ ਸੀ, ਜੋ ਕਿ ਕਾਨੂੰਨੀ ਸੀਮਾਂ ਤੋਂ ਕਿਤੇ ਵਧੇਰੇ ਹੈ |