ਸ਼ਹੀਦਾਂ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ਼ੁਰੂ…

0
145

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਸੰਨ 1984 ਦੇ ਸਮੂਹ ਸਿੰਘਾਂ ਦੀ ਸ਼ਹੀਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ਼ੁਰੂ ਹੋ ਗਏ ਹਨ, ਜੋ 16 ਜੂਨ ਤੱਕ ਚੱਲਣਗੇ। ਜਿਸ ਵਿੱਚ ਭਾਈ ਸਾਹਿਬ ਸਿੰਘ ਕੈਨੇਡਾ ਵਾਲੇ ਵਿਸ਼ੇਸ਼ ਤੌਰ 'ਤੇ ਭਾਗ ਲੈ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਜੂਨ ਨੂੰ ਪਹਿਲੇ ਪੜ੍ਹਾਅ 'ਚ ਪਹਿਲੀ ਤੇ ਦੋ ਜੂਨ ਨੂੰ ਗੁਰਦੁਆਰਾ ਨੌਰਥਸ਼ੋਰ ਅਤੇ ਗੁਰਦੁਆਰਾ ਸਾਹਿਬ ਉਟਾਹੂਹੂ 'ਚ ਕਥਾ ਹੋਈ। ਤਿੰਨ ਜੂਨ ਤੋਂ 8 ਜੂਨ ਤੱਕ ਗੁਰਦੁਆਰਾ ਟਾਕਾਨਿਨੀ 'ਚ ਕਥਾ ਅਤੇ 9 ਜੂਨ ਨੂੰ ਵੀ ਸਵੇਰੇ ਪੌਣੇ ਗਿਆਰਾਂ ਵਜੇ  ਤੋਂ ਸਾਢੇ ਗਿਆਰਾਂ ਵਜੇ ਤੱਕ ਅਤੇ ਫਿਰ ਬਾਰਾਂ ਵਜੇ ਤੋਂ ਇੱਕ ਵਜੇ ਤੱਕ ਗੁਰਦੁਆਰਾ ਉਟਾਹੂਹੂ 'ਚ ਕਥਾ ਪ੍ਰਵਾਹ ਚੱਲੇਗਾ। 16 ਜੂਨ ਨੂੰ ਸਮਾਪਤੀ ਇੱਕ ਵਜੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ 'ਚ ਹੋਵੇਗੀ। ਇਸ ਸਬੰਧ 'ਚ ਹੋਰ ਜਾਣਕਾਰੀ ਲਈ ਭਾਈ ਦਲਜੀਤ ਸਿੰਘ ਨਾਲ 021 803 512 'ਤੇ ਜਾਂ ਸੁਪਰੀਮ ਸਿੱਖ ਸੁਸਾਇਟੀ ਦੀ ਈਮੇਲ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।