ਸ਼ਾਂਤੀ ਨਿਵਾਸ ਟਰੱਸਟ ਵਲੋਂ ਅੈਨਜ਼ੈਡ ਪੰਜਾਬੀ ਨਿੳੂਜ਼ ਨਾਲ ਮਿਲ ਕੇ ਖੋਲਿਅਾ ਗਿਅਾ ਨਵਾਂ ਸੈਂਟਰ…

0
165

ਅਾਕਲੈਂਡ (17 ਮਈ) : ਸਾਂਤੀ ਨਿਵਾਸ ਚੈਰੀਟੇਬਲ ਟਰੱਸਟ ਵਲੋਂ ਅੈਨਜ਼ੈਡ ਪੰਜਾਬੀ ਨਿੳੂਜ਼ ਅਤੇ ਅਣਖੀਲਾ ਪੰਜਾਬ ਟੀਵੀ ਨਾਲ ਮਿਲ ਕੇ ਅੱਜ ਨਵਾਂ ਸੈਂਟਰ 202 ਗ੍ਰੇਟ ਸਾੳੂਥ ਰੋਡ ਮੈਨੂਰੇਵਾ ਵਿੱਚ ਖੋਲਿਅਾ ਗਿਅਾ ਹੈ | 
ਦੱਸਣਯੋਗ ਹੈ ਕਿ ਇਹ ਸੈਂਟਰ ਭਾਰਤੀ ਭਾਈਚਾਰੇ ਨਾਲ ਸਬੰਧਿਤ ਬਜੁਰਗਾਂ ਲਈ ਕੰਮ ਕਰੇਗਾ, ਕਿੳੁਕਿ ਸ਼ਾਂਤੀ ਨਿਵਾਸ ਚੈਰੀਟੇਬਲ ਟਰੱਸਟ ਪਿਛਲੇ 20 ਸਾਲਾਂ ਤੋਂ ਭਾਰਤੀ ਭਾਈਚਾਰੇ ਦੇ ਬਜੁਰਗਾਂ ਲਈ ਕੰਮ ਕਰਦਾ ਅਾ ਰਿਹਾ ਹੈ | 
ਜੋ ਬਜੁਰਗ ਆਪਣੇ ਘਰਾਂ ਦੇ ਮਾਹੋਲ ਵਿੱਚ ਖੁਸ਼ ਨਹੀਂ ਹੁੰਦੇ, ੳੁਨਾਂ ਲਈ ਇਹ ਸਹੂਲਤ ਅੈਨਜੈਡ ਪੰਜਾਬੀ ਨਿੳੂਜ਼ ਵਲੋਂ ਸ਼ੁਰੂ ਕੀਤੀ ਗਈ ਹੈ | ੳੁੁਹ ਹਰੇਕ ਵੀਰਵਾਰ ਨੂੰ ਇਸ ਸੈਂਟਰ ਵਿੱਚ ਬੈਠ ਕੇ ਸੇਵਾਂਵਾਂ ਲੈ ਸਕਦੇ ਹਨ ਅਤੇ ਗੱਲਬਾਤ ਕਰ ਸਕਦੇ ਹਨ |
ਇਸਦੇ ਨਾਲ ਹੀ ੳੁਨਾਂ ਨੂੰ ਨਿੳੂਜ਼ੀਲੈਂਡ ਵਿੱਚ ਰਹਿਣ ਲਈ ਸੁਵੀਧਾਂਵਾਂ ਅਤੇ ੳੁਨਾਂ ਦੇ ਅਧਿਕਾਰਾਂ ਬਾਰੇ ਮੁਫਤ ਸਲਾਹ ਵੀ ਦਿੱਤੀ ਜਾਵੇਗੀ | ਇਸਦੇ ਨਾਲ ਹੀ ਹੋਰ ਪ੍ਰੋਗਰਾਮ ਵੀ ਇਸ ਸੰਸਥਾ ਵਿੱਚ ਸ਼ੁਰੂ ਕੀਤੇ ਜਾਣਗੇ | 
ਇਸ ਮੌਕੇ ਸ਼ਾਂਤੀ ਨਿਵਾਸ ਵਲੋਂ ਅਸ਼ੋਕ ਗੋਰ (ਚੇਅਰਮੈਨ ਸ਼ਾਂਤੀ ਨਿਵਾਸ), ਨੀਲਿਮਾ ਵੈਂਕਟ (ਜਨਰਲ ਮੈਨੇਜਰ) ਨਵੀਦ ਅਹਿਮਦ, ਜੋਤੀ ਪ੍ਰਾਸ਼ਰ, ਵਿਜਯ ਵਿਸ਼ਵਨਾਥਨ, ਅੈਮਪੀ ਕੰਵਲਜੀਤ ਸਿੰਘ ਬਖਸ਼ੀ, ਰੋਸ਼ਨ ਨੌਹਰੀਅਾ (ਅੈਨਜ਼ੈਡ ਪੀਪਲ ਪਾਰਟੀ ਦੇ ਪ੍ਰਧਾਨ),ਦਲਜੀਤ ਸਿੰਘ, ਮਨਜਿੰਦਰ ਸਿੰਘ ਬਾਸੀ, ਕਾੳੁਂਟੀ ਮੈਨੂਕਾੳੂ ਪੁਲਿਸ ਤੋਂ ਸੀਨੀਅਰ ਸਾਰਜੈਂਟ ਗੁਰਪ੍ਰੀਤ ਅਰੋੜਾ ਪੁੱਜੇ ਸਨ |