ਸਕੂਲੀ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਅਧਿਆਪਕ ਨੂੰ ਸਾਢੇ ਚਾਰ ਸਾਲ ਦੀ ਸਜਾ

0
222

ਆਕਲੈਂਡ (22 ਅਗਸਤ) ਕ੍ਰਾਈਸਚਰਚ ਦੇ ਸਾਊਥ ਆਈਲੈਂਡ ਸਕੂਲ ਦੇ ਅਧਿਆਪਕ ਤੇ ਆਪਣੀ ਵਿਦਿਆਰਥਣ ਦਾ ਯੋਣ ਸ਼ੋਸ਼ਣ ਕਰਨ ਦੇ ਚਲਦਿਆਂ ਅਦਾਲਤ ਵਲੋਂ ਅੱਜ ਉਸਨੂੰ ਸਾਢੇ ਚਾਰ ਸਾਲ ਦੀ ਸਜਾ ਸੁਣਾਈ ਗਈ ਹੈ।

ਕੁੜੀ ਨਾਬਾਲਿਗ ਸੀ ਅਤੇ ਅਧਿਆਪਕ ਤੇ ਉਸਨੂੰ ਭਰਮਾ ਕੇ ਉਸ ਨਾਲ ਸ਼ਰੀਰਿਕ ਸਬੰਧ ਸਥਾਪਿਤ ਕਰਨ ਦੇ ਦੋਸ਼ ਵੀ ਲੱਗੇ ਸਨ। ਅਧਿਆਪਕ ਚਾਰ ਮਹੀਨਿਆਂ ਤੱਕ ਵਿਦਿਆਰਥਣ ਦਾ ਯੋਣ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਕ੍ਰਾਈਸਚਰਚ ਜਿਲ੍ਹਾ ਅਦਾਲਤ ਵਲੋਂ ਅਧਿਆਪਕ ਦੀ ਪਛਾਣ ਸਬੰਧੀ ਸਿਰਫ ਇਹੀ ਦੱਸਿਆ ਗਿਆ ਕਿ ਉਕਤ ਅਧਿਆਪਕ ਸ਼ਾਦੀ-ਸ਼ੁਦਾ ਸੀ ਅਤੇ ਦੋ ਬੱਚਿਆਂ ਦਾ ਪਿਓ ਸੀ।

ਵਿਦਿਆਰਥਣ ਦੀ ਪਹਿਚਾਣ ਗੁਪਤ ਰੱਖਣ ਦੇ ਚਲਦਿਆਂ ਅਧਿਆਪਕ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਹੈ। ਵਿਦਿਆਰਥਣ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਨ੍ਹਾਂ ਦੀ ਬੱਚੀ ਦੀ ਜਿੰਦਗੀ ਖਰਾਬ ਕਰਕੇ ਰੱਖ ਦਿੱਤੀ ਹੈ ਅਤੇ ਉਸਨੂੰ ਇਸ ਕੌੜੀ ਘਟਨਾ ਨੂੰ ਭੁੱਲਣ ਵਿੱਚ ਕਾਫੀ ਸਮਾਂ ਲੱਗ ਜਾਏਗਾ।