ਸਟੈਂਪ ਤੇ ਵਿਦੇਸ਼ੀ ਤਿਤਲੀ ਦੀ ਤਸਵੀਰ ਛਾਪਣ ਦੇ ਚੱਲਦਿਅਾਂ ਨਿੳੂਜ਼ੀਲੈਂਡ ਪੋਸਟ ਨੇ ਮੰਗੀ ਮੁਅਾਫੀ…

0
264

ਅਾਕਲੈਂਡ (4 ਸਤੰਬਰ) : ਨਿੳੂਜ਼ੀਲੈਂਡ ਦੀ $2.40 ਦੀ ਸਟੈਂਪ ਤੇ ਗਲਤੀ ਨਾਲ ਇੱਕ ਵਿਦੇਸ਼ੀ ਤਿਤਲੀ ਦੀ ਤਸਵੀਰ ਛਾਪੀ ਗਈ ਹੈ | ਜਦਕਿ ਇਸਦੀ ਜਗਾ ਰੈੱਡ ਅਡਮਾਇਰਲ ਦੀ ਤਸਵੀਰ ਹੋਣੀ ਚਾਹੀਦੀ ਸੀ | ਇਸਨੂੰ ਲੈ ਕੇ ਮੋਥਸ ਅੈਂਡ ਬਟਰਫਲਾਈ ਟਰੱਸਟ ਅਾਫ ਨਿੳੂਜ਼ੀਲੈਂਡ ਵਲੋਂ ਕਾਫੀ ਰੋਸ ਪ੍ਰਗਟਾਇਅਾ ਜਾ ਰਿਹਾ ਹੈ |
ਇਸ ਪ੍ਰਤੀਕਿਰਿਅਾ ਤੋਂ ਬਾਅਦ ਅੈਨਜ਼ੈਡ ਪੋਸਟ ਵਲੋ ਆਪਣੀ ਗਲਤੀ ਲਈ ਮੁਅਾਫੀ ਮੰਗ ਲਈ ਗਈ ਹੈ | ੳੁਨਾਂ ਕਿਹਾ ਹੈ ਕਿ ਇਸ ਸਟੈਂਪ ਵਿੱਚ ਗਲਤੀ ਨਾਲ ਅਟਲਾਂਟਾ ਕਿਸਮ ਦੀ ਤਿਤਲੀ ਦੀ ਤਸਵੀਰ ਛੱਪ ਗਈ ਸੀ, ਜਦਕਿ ਇਸ ਤੇ ਨਿੳੂਜ਼ੀਲੈਂਡ ਦੀ ਰੈੱਡ ਅਡਮਾਇਰਲ ਦੀ ਤਸਵੀਰ ਹੋਣੀ ਚਾਹੀਦੀ ਸੀ, ਜਿਸਦੇ ਚੱਲਦੇ ਇਹ ਗਲਤੀ ਹੋਈ 
|