ਸਟੱਫ ਬੰਦ ਕਰੇਗਾ ਅਾਪਣੇ ਪੰਜ ਭਾਈਚਾਰਿਕ ਸਮਾਚਾਰ ਪੱਤਰ…

0
495

ਅਾਕਲੈਂਡ (25 ਅਪ੍ਰੈਲ) : ਸਟੱਫ ਸਮਾਚਾਰ ਪੱਤਰ ਦੇ ਮੁੱਖ ਪ੍ਰਬੰਧਕ ਸੀਨੀਡ ਬਾੳੂਚਰ ਵਲੋਂ ਇਸ ਗੱਲ ਦੀ ਪੁੱਸ਼ਟੀ ਕੀਤੀ ਗਈ ਹੈ ਕਿ ੳੁਨਾਂ ਦੇ ਸਮਾਚਾਰ ਪੱਤਰਾਂ ਦੀ ਲੜੀ ਵਿੱਚ ਵਾਇਰੀਰਾਪਾ ਨਿੳੂਜ਼, ਦ ਟ੍ਰਿਬਿੳੂਨ, ਵਾਇਹਾਕੇ ਮਾਰਕੀਟ ਪਲੇਸ, ਰੋਟੋਰੂਅਾ ਰੀਵਿੳੂ ਅਤੇ ਰੂਅਾਪੀਹੂ ਪ੍ਰੈਸ 28 ਅਪ੍ਰੈਲ ਤੱਕ ਬੰਦ ਕਰ ਦਿੱਤੇ ਜਾਣਗੇ |

advertisement


ਬਾੳੂਚਰ ਦਾ ਕਹਿਣਾ ਹੈ ਕਿ ਖ੍ਰੀਦਦਾਰ ਨਾ ਮਿਲਣ ਦੇ ਚੱਲਦਿਅਾਂ ਇਹ ਫੈਸਲਾ ਲਿਅਾ ਗਿਅਾ ਹੈ | ੳੁਨਾਂ ਇਹ ਵੀ ਦੱਸਿਅਾ ਕਿ ਜੋ ਕਰਮਚਾਰੀ ਇਸ ਨਾਲ ਪ੍ਰਭਾਵਿਤ ਹੋਣਗੇ, ੳੁਨਾਂ ਦੀ ਦੁਬਾਰਾ ਤੋਂ ਨੌਕਰੀ ਅਾਦਿ ਦਵਾੳੁਣ ਲਈ ਪੂਰੀ ਮੱਦਦ ਕਰਾਂਗੇ ਤਾਂ ਜੋ ੳੁਨਾਂ ਨੂੰ ਕਿਸੇ ਤਰਾਂ ਦੀ ਸਮੱਸਿਅਾ ਨਾ ਪੇਸ਼ ਅਾਵੇ |