ਸਤਿੰਦਰ ਸਰਤਾਜ ਦਾ ਆਕਲੈਂਡ ਵਿੱਚ ਸ਼ੌਅ ਰਿਹਾ ਸ਼ਾਨਦਾਰ…

0
146

ਆਕਲੈਂਡ (11ਮਈ, ਹਰਪ੍ਰੀਤ ਸਿੰਘ) : ਬੀਤੀ ਰਾਤ ਪੰਜਾਬੀ ਗੀਤ ਸੰਗੀਤ ਦੇ ਅੰਤਰਰਾਸ਼ਟਰੀ ਗਾਇਕ ਸਤਿੰਦਰ ਸਰਤਾਜ ਦਾ ਪਹਿਲਾ ਸ਼ੋਅ ਆਕਲੈਂਡ ਗੇਟ ਹਾਲ ਵਿੱਚ ਕਰਵਾਇਆ ਗਿਆ ਸ. ਸਨੀ ਸਿੰਘ, ਹਰਪਾਲ ਸਿੰਘ ਅਤੇ ਮੀਡੀਆ ਦੀ ਮੱਦਦ ਸੱਦਕਾ ਇਹ ਸ਼ਾਨਦਾਰ ਸ਼ੋਅ ਹੋ ਨਿਬੜਿਆ |
ਜਿਕਰਯੋਗ ਹੈ ਕਿ ਇਸ ਮੌਕੇ ਦਰਸ਼ਕਾਂ ਦਾ ਵੀ ਭਾਰੀ ਇਕੱਠ ਦੇਖਣ ਨੂੰ ਮਿਲਿਆ ਅਤੇ ਰਾਤ 11 ਵਜੇ ਤੱਕ ਸ਼ੋਅ ਜਾਰੀ ਰਿਹਾ | 

ਸਟੇਜ ਦਾ ਸੰਚਾਲਨ ਬੀਬੀ ਲਵਲੀਨ ਨੇ ਕੀਤਾ | ਸਪਾਂਸਰਾਂ ਵਲੋਂ ਸਤਿੰਦਰ ਸਰਤਾਜ ਦਾ ਸਨਮਾਨ ਵੀ ਕੀਤਾ ਗਿਆ |
ਇਸ ਮੌਕੇ ਸਤਿੰਦਰ ਸਰਤਾਜ ਵਲੋਂ ਕ੍ਰਾਈਸਚਰਚ ਹਮਲਾ ਮ੍ਰਿਤਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ |