ਸਪਾਰਕ ਕੰਪਨੀ ਤੇ ਲੱਗੇ ਗ੍ਰਾਹਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼…

0
100

ਅਾਕਲੈਂਡ (9 ਜੁਲਾਈ) : ਸਪਾਰਕ ਕੰਪਨੀ ਵਲੋਂ ਜੂਨ 2014 ਤੋਂ ਲੈ ਕੇ ਦਸੰਬਰ 2017 ਤੱਕ ਹੋਈਅਾਂ ਵੱਖੋ-ਵੱਖ ਘਟਨਾਂਵਾਂ ਦੇ ਤਹਿਤ ਅਾਪਣ ਗ੍ਰਾਹਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲੱਗੇ ਹਨ | 
ਕਾਮਰਸ ਕਮੀਸ਼ਨ ਦਾ ਇਸ ਸਬੰਧਿਤ ਕਹਿਣਾ ਹੈ ਕਿ ਸਪਾਰਕ ਕੰਪਨੀ ਵਲੋਂ ਅਾਪਣੇ ਗ੍ਰਾਹਕਾਂ ਤੋਂ ਡਾਟਾ ਪਲਾਨ ਦੇ ਚੱਲਦਿਅਾਂ ਲੋੜ ਤੋਂ ਵੱਧ ਪੈਸੇ ਲਏ ਗਏ, ਜਦਕਿ ਇਸ ਮਾਮਲੇ ਵਿੱਚ ਸਾਰੀ ਗਲਤੀ ਸਪਾਰਕ ਬ੍ਰੋਡਬੈਂਡ ਨੈੱਟਵਰਕ ਦੀ ਸੀ | 
ਜਦੋਂ ਗ੍ਰਾਹਕਾਂ ਵਲੋਂ ਇਸ ਪਲਾਨ ਨੂੰ ਬੰਦ ਕਰਵਾੳੁਣ ਲਈ ਕੰਪਨੀ ਨੂੰ ਸੂਚਨਾ ਦਿੱਤੀ ਅਤੇ ਕੰਪਨੀ ੳੁਨਾਂ ਨੂੰ ਹੀ 1 ਮਹੀਨੇ ਦਾ ਵਾਧੂ ਬਿੱਲ ਲਗਾ ਕੇ ਭੇਜ ਦਿੱਤਾ, ਜੋ ਕਿ ਸਰਾਸਰ ਗਲਤ ਸੀ |
ਇਸ ਸਬੰਧ ਵਿੱਚ ਜਾਣਕਾਰੀ ਅਨੁਸਾਰ ਟੈਲਕੋ ਵਲੋਂ ਅਾਪਣੇ ਨਵੇਂ ਗ੍ਰਾਹਕਾਂ ਨੂੰ $100 ਦਾ ਲਾਹਾ ਦੇਣ ਲਈ ਇੱਕ ਨਵੇਕਲੀ ਬ੍ਰੋਡਬੈਂਡ ਯੋਜਨਾ ਲੈਣ ਲਈ ਕਿਹਾ ਗਿਅਾ, ਪਰ ਇਸ ਪੱਤਰ ਵਿੱਚ ਇਹ ਨਹੀਂ ਦੱਸਿਅਾ ਗਿਅਾ ਕਿ ਇਸ $100 ਦਾ ਭੁਗਤਾਨ ੳੁਨਾਂ ਗ੍ਰਾਹਕਾਂ ਨੂੰ ਹੀ ਮਿਲੇਗਾ, ਜੋ ਸਪਾਰਕ ਨੂੰ ਇਸ ਸਬੰਧਿਤ ਫੋਨ ਕਰਕੇ ਦੱਸਣਗੇ | 
ਪਰ ਗ੍ਰਾਹਕਾਂ ਨੇ ਅਜਿਹਾ ਸਮਝਿਅਾ ਕਿ ਅਾਨਲਾਈਨ ਪਲੈਨ ਖ੍ਰੀਦਣ ਨਾਲ ਹੀ $100 ੳੁਨਾਂ ਦੇ ਖਾਤੇ ਵਿੱਚ ਅਾ ਜਾਣਗੇ ਅਤੇ ਜਦੋਂ ਅਜਿਹਾ ਨਾ ਹੋਇਅਾ ਤਾਂ ੳੁਨਾਂ ਵਲੋਂ ਵੱਖੋ-ਵੱਖ ਸ਼ਿਕਾਇਤਾਂ ਸਪਾਰਕ ਕੰਪਨੀ ਖਿਲਾਫ ਅਾਈਅਾਂ | ਜਿਸ ਵਿੱਚ ਕਿਹਾ ਗਿਅਾ ਕਿ ਸਪਏਕ ਕੰਪਨੀ ਨੇ ੳੁਨਾਂ ਤੋਂ ਮਹੀਨੇ ਦੇ ਅਡਵਾਂਸ ਪੈਸੇ ਲਏ ਹਨ |
 ਮਿਲੀ ਜਾਣਕਾਰੀ ਅਨੁਸਾਰ ਸਪਾਰਕ ਕੰਪਨੀ ਵਲੋਂ ਅਜੇ ਵੀ ਅਾਪਣੇ 8899 ਗ੍ਰਾਹਕਾਂ ਦੇ $304, 070 ਦੇਣੇ ਬਾਕੀ ਹਨ |