ਸਪੀਡ ਕੈਮਰੇ ਕਰ ਰਹੇ ਸਰਕਾਰ ਲਈ ਮਿਲੀਅਨ ਡਾਲਰਾਂ ਦੀ ਕਮਾਈ, ਪਰ ਸਰਕਾਰ ਫਿਰ ਵੀ ਨਾਖੁਸ਼

0
316

ਆਕਲੈਂਡ (16 ਅਪ੍ਰੈਲ, ਹਰਪ੍ਰੀਤ ਸਿੰਘ): ਆਰ ਐੱਨ ਜ਼ੈੱਡ ਤੋਂ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਭਰ ਵਿੱਚ ਸਪੀਡ ਕੈਮਰਿਆਂ ਰਾਹੀਂ ਬੀਤੇ ਵਰ੍ਹੇ ਸਰਕਾਰ ਨੂੰ ਜੁਰਮਾਨਿਆਂ ਰਾਂਹੀ ਲੱਗਭੱਗ $55 ਮਿਲੀਅਨ ਦੀ ਕਮਾਈ ਹੋਈ ਹੈ, ਪਰ ਸਰਕਾਰ ਇਸ ਗੱਲ ਤੋਂ ਖ਼ੁਸ਼ ਨਹੀਂ ਬਲਕਿ ਫਿਕਰਮੰਦ ਹੈ ਕਿਉਂਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਲੋਕਾਂ ਵੱਲੋਂ ਰਫਤਾਰ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਅਤੇ ਇਹੀ ਕਾਰਨ ਹੈ ਕਿ ਸੜਕਾਂ ਤੇ ਦੁਰਘਟਨਾਵਾਂ ਵਧ ਰਹੀਆਂ ਹਨ ਅਤੇ ਇਨ੍ਹਾਂ ਦੁਰਘਟਨਾਵਾਂ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਣ ਵਾਲੇ ਅਤੇ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

ਆਟੋ ਮੋਬਾਈਲ ਐਸੋਸੀਏਸ਼ਨ ਦੇ ਮਾਈਕ ਨੂਨ ਹੋਣਾ ਦਾ ਤਾਂ ਕਹਿਣਾ ਹੈ ਕਿ ਸਰਕਾਰ ਨੂੰ ਰਫਤਾਰ 'ਤੇ ਕਾਬੂ ਵਾਲੀ ਕੈਮਰਿਆਂ ਦੇ ਨਾਲ ਨਾਲ ਕੁਝ ਹੋਰ ਸਖਤ ਨਿਯਮ ਲਾਗੂ ਕਰਨੇ ਚਾਹੀਦੇ ਹਨ। ਇੱਥੇ ਦੱਸਣਯੋਗ ਹੈ ਕਿ ਕਾਮੋ ਦੇ ਵਿੱਚ ਲੱਗੇ ਇੱਕ ਸਪੀਡ ਕੈਮਰੇ ਤੋਂ ਇਕੱਲਿਆਂ ਹੀ $4.8 ਮਿਲੀਅਨ ਦੇ ਜੁਰਮਾਨੇ ਇੱਕਠੇ ਕੀਤੇ ਗਏ ਹਨ।