ਸਰਕਾਰ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਕੀਤੀ ਚੁੱਪ-ਚਪਿੱਤੀ ਕਾਰਵਾਈ ਹੋਈ ਜੱਗਜਾਹਰ…

0
170

ਹਰ ਮਹੀਨੇ ਪੱਕੀ ਰਿਹਾਇਸ਼ ਦੇ ਵੀਜ਼ਿਆਂ ਵਿੱਚ ਕੀਤੀ ਗਈ 600 ਦੀ ਕਟੌਤੀ
ਆਕਲੈਂਡ (14 ਮਾਰਚ) : ਇਮੀਗ੍ਰੇਸ਼ਨ ਮੰਤਰੀ ਲੈਨ ਲੀਸ ਗੈਲੋਏ ਵਲੋਂ ਆਪਣੇ ਅਧਿਕਾਰੀਆਂ ਨੂੰ ਚੁੱਪ-ਚਪਿੱਤੇ 600 ਰਿਹਾਇਸ਼ੀ ਵੀਜੇ ਘੱਟ ਜਾਰੀ ਕਰਨ ਦਾ ਮਾਮਲਾ ਲੋਕਾਂ ਸਾਹਮਣੇ ਆ ਚੁੱਕਾ ਹੈ ਅਤੇ ਹੁਣ ਉਹ ਇਸ ਕਟੌਤੀ ਤੋਂ ਮੁੱਕਰ ਰਹੇ ਹਨ |
ਇੱਥੇ ਜਿਕਰਯੋਗ ਹੈ ਕਿ ਇਸਦਾ ਬੁਰਾ ਪ੍ਰਭਾਵ ਅਜਿਹੇ ਕੇਸਾਂ 'ਤੇ ਪਿਆ ਹੈ, ਜਿੰਨਾਂ ਦੇ ਪੱਕੇ ਹੋਣ ਦੀ ਪੂਰੀ ਆਸ ਸੀ, 
ਇੰਨਾਂ ਵਿੱਚ ਨਤਾਲੀਆ ਸ਼ੈੱਟਕੋਵਾ ਇੱਕ ਅਜਿਹਾ ਹੀ ਕੇਸ ਹੈ, ਜਿਸਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਰ ਜੇਕਰ ਉਸਦੀ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਉਹ ਆਪਣੇ ਪਤੀ ਨਾਲ ਆਕਲੈਂਡ ਵਿੱਚ ਇੱਕ ਰੈਸਟੋਰੈਂਟ ਚਲਾਉਂਦੀ ਹੈ | ਉਸਦੇ ਦੋ ਜੁੜਵਾ 5 ਸਾਲਾ ਦੇ ਬੱਚੇ ਨਿਊਜ਼ੀਲੈਂਡ ਹੀ ਪੈਦਾ ਹੋਏ, ਇਸ ਤੋਂ ਇਲਾਵਾ ਉਸ ਤੋਂ ਸਰਕਾਰ ਨੂੰ ਟੈਕਸਾਂ ਦੇ ਰੂਪ ਵਿੱਚ ਹਰ ਸਾਲ ਹਜ਼ਾਰਾਂ ਡਾਲਰ ਦੀ ਕਮਾਈ ਹੁੰਦੀ ਹੈ |
ਨਿਤਾਲੀਆ ਦੇ ਮਾਮਲੇ ਵਿੱਚ ਤਾਂ ਐਕਟ ਪਾਰਟੀ ਦੇ ਨੇਤਾ ਡੇਵਿਡ ਸੀਮੋਰ ਵੀ ਨਤਾਲੀਆ ਦੇ ਹੱਕ ਵਿੱਚ ਆ ਖੜੋਤੇ ਹਨ | ਉਨਾਂ ਕਿਹਾ ਕਿ ਨਤਾਲੀਆ ਵਰਗੇ ਆਰਥਿਕਤਾ ਨੂੰ ਮਜਬੂਤ ਕਰਨ ਵਾਲੇ ਰਿਹਾਇਸ਼ੀਆਂ ਦੀ ਨਿਊਜ਼ੀਲੈਂਡ ਨੂੰ ਹਮੇਸ਼ਾ ਹੀ ਲੋੜ ਰਹੀ ਹੈ ਅਤੇ ਸਰਕਾਰ ਵਲੋਂ ਪੱਕੀ ਰਿਹਾਇਸ਼ ਦੇ ਵੀਜ਼ਿਆਂ ਦੀ ਕੀਤੀ ਚੁੱਪ-ਚਪਿੱਤੀ ਕਟੌਤੀ ਕਰਨਾ ਸੱਚਮੁੱਚ ਹੀ ਗਲਤ ਹੈ |
ਜਿਕਰਯੋਗ ਹੈ ਕਿ ਨੈਸ਼ਨਲ ਵਲੋਂ 2 ਸਾਲਾਂ ਵਿੱਚ 95,000 ਰਿਹਾਇਸ਼ੀ ਵੀਜ਼ੇ ਜਾਰੀ ਕਰਨ ਦੀ ਯੋਜਨਾ ਸੀ ਅਤੇ ਔਸਤ 4000 ਵੀਜੇ ਹਰ ਮਹੀਨੇ ਜਾਰੀ ਹੋਣੇ ਸਨ | 
ਪਰ ਮੌਜੂਦਾ ਸਰਕਾਰ ਵਲੋਂ ਪਿਛਲੇ 18 ਮਹੀਨੇ ਵਿੱਚ 60,000 ਵੀਜੇ ਹੀ ਜਾਰੀ ਕੀਤੇ ਗਏ ਹਨ, ਜੋ ਕਿ ਔਸਤ ਪ੍ਰਤੀ ਮਹੀਨਾ 600 ਵੀਜੇ ਘੱਟ ਹਨ | 
ਜਦੋਂ ਇਸ ਸਬੰਧੀ  ਲੈਨ ਲੀਸ ਗੈਲੋਏ ਤੋਂ ਪੁੱਛਿਆ ਗਿਆ ਤਾਂ ਉਨਾਂ ਵਲੋਂ ਕੋਈ ਵੀ ਸੰਤੁਸ਼ਟੀ ਭਰਿਆ ਜਵਾਬ ਨਹੀਂ ਦਿੱਤਾ ਗਿਆ | ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਆਂਕੜੇ ਸਾਹਮਣੇ ਆਉਣ ਤੋਂ ਬਾਅਦ ਵੀ  ਲੈਨ ਲੀਸ ਗੈਲੋਏ ਵਲੋਂ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਜਾ ਰਿਹਾ ਹੈ ਕਿ ਉਨਾਂ ਦੀ ਸਰਕਾਰ ਵਲੋਂ ਇਸ ਕਟੌਤੀ ਨੂੰ ਅੰਜਾਮ ਦਿੱਤਾ ਗਿਆ |