ਸਰਕਾਰ ਦੇ ਇਸ ਕਦਮ ਦੇ ਚੱਲਦਿਅਾਂ ਵੱਧ ਸਕਦੇ ਹਨ ਹਵਾਈ ਜਹਾਜਾਂ ਦੇ ਕਿਰਾਏ…

0
121

ਅਾਕਲੈਂਡ (27 ਮਈ) : ਨਿੳੂਜ਼ੀਲੈਂਡ ਸਰਕਾਰ ਜੋ ਕਿ ਨਿੱਤ ਨਵੇਂ ਹੀ ਟੈਕਸ ਲੋਕਾਂ ਸਾਹਮਣੇ ਲੈ ਕੇ ਅਾ ਰਹੀ ਹੈ ਅਤੇ ਇਸ ਦੁਅਾਰਾ ਬਣਾਏ ਗਏ ਇੱਕ ਯੋਜਨਾਵਰ ਟੈਕਸ ਜਿਸ ਤਹਿਤ ਨਿੳੂਜ਼ੀਲੈਂਡ ਅਾੳੁਣ ਵਾਲੇ ਯਾਤਰੀਅਾਂ ਤੇ ਵੀ ਟੈਕਸ ਲਗਾਏ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ | 
ਮਾਹਿਰਾਂ ਦਾ ਇਸ ਬਾਬਤ ਕਹਿਣਾ ਹੈ ਕਿ ਇਸ ਨਾਲ ਜਿਥੇ ਟਿਕਟਾਂ ਅਾਦਿ ਦੇ ਮੁੱਲ ਵਧਣਗੇ ੳੁਥੇ ਕਈ ਏਅਰਲਾਈਨਾਂ ਸ਼ਾਇਦ ਨਿੳੂਜ਼ੀਲੈਂਡ ਦਾ ਰਾਹ ਨੂੰ ਤਿਅਾਗਣ ਨੂੰ ਮਜਬੂਰ ਹੋ ਜਾਣ ਕਿੳੁਕਿ ਅਜਿਹੇ ਟੈਕਸ ਦੇ ਅਾੳੁਣ ਕਾਰਨ ੳੁਹ ਨਿੳੂਜ਼ੀਲੈਂਡ ਦੇ ਰਸਤਿਅਾਂ ਤੇ   ਚੰਗਾ ਕਾਰੋਬਾਰ ਨਹੀਂ ਕਰ ਸਕਣਗੇ |