ਸਰਕਾਰ ਵਲੋਂ ਵਧਾਈ ਗਈ ਕਰਮਚਾਰੀਅਾਂ ਦੀ ਘੱਟੋ-ਘੱਟ ਤਨਖਾਹ ਕੀ ਮੱਦਦ ਦੀ ਬਜਾਏ ਬਣੇਗੀ ਪਰੇਸ਼ਾਨੀ ਦਾ ਸਬੱਬ ?

0
185

ਅਾਕਲੈਂਡ (10 ਅਪ੍ਰੈਲ) : ਮਾਹਿਰਾਂ ਦਾ ਮੰਨਣਾ ਹੈ ਕਿ ਨਿੳੂਜ਼ੀਲੈਂਡ ਵਿੱਚ ਕਰਮਚਾਰੀਅਾਂ ਨੂੰ ਮਿਲਣ ਵਾਲੀ ਘੱਟੋ-ਘੱਟ ਤਨਖਾਹ ਜੋ ਕਿ ਵਧਾ ਕੇ $16.5 ਪ੍ਰਤੀ ਘੰਟਾ ਕੀਤੀ ਗਈ ਹੈ, ਸ਼ਾਇਦ ਕਿਤੇ ਨਾ ਕਿਤੇ ਲੋਕਾਂ ਦੀ ਮੱਦਦ ਦੀ ਬਜਾਏ ੳੁਨਾਂ ਦੀ ਪਰੇਸ਼ਾਨੀ ਦਾ ਸਬੱਬ ਬਣ ਜਾਏ | 
ੳੁਦਾਹਰਨ ਦੇ ਤੌਰ ਤੇ ਸਕੂਲੀ ਅਧਿਅਾਪਕਾਂ ਨੂੰ ਜੋ ਵੱਧ ਤਨਖਾਹ ਮਿਲੇਗੀ, ੳੁਹ ਸਕੂਲੀ ਅਧਿਅਾਪਕਾਂ ਲਈ ਚੰਗੀ ਸਾਬਿਤ ਹੋਵੇਗੀ | ਪਰ ਬਿਨਾਂ ਕਿਸੇ ਅਾਰਥਿਕ ਮੱਦਦ ਤੋਂ ਸਕੂਲਾਂ ਨੂੰ ਇਹ ਤਨਖਾਹਾਂ ਅਧਿਅਾਪਕਾਂ ਨੂੰ ਦੇਣਾ ਕਾਫੀ ਅੌਖਾ ਸਾਬਿਤ ਹੋਵੇਗਾ |
ਮਨਿਸਟਰੀ ਅਾਫ ਬਿਜਨਸ ਇਨੋਵੇਸ਼ਨ ਅਤੇ ਇੰਪਲਾਏਮੈਂਟ ਨੇ ਤਾਂ ਅਾਪਣੀ ਇੱਕ ਰਿਪੋਰਟ ਵਿੱਚ ਇਹ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਕਿ ਕਾਰੋਬਾਰ ਨੂੰ ਤਕਰੀਬਨ $129 ਮਿਲੀਅਨ ਵਧੇਰੇ ਕਮਾਈ ਕਰਨੀ ਪਏਗੀ, ਜਿਸਦੇ ਚੱਲਦੇ ਕਾਰੋਬਾਰੀ ਵਧੀ ਹੋਈ ਤਨਖਾਹ ਅਸਾਨੀ ਨਾਲ ਦੇ ਸਕਣਗੇ |
ਇਸੇ ਤਰਾਂ ਵਿਲੈਜ ਅਕਾਮੋਡੇਸ਼ਨ ਗਰੁੱਪ ਦੇ ਮੈੇਨੇਜਿੰਗ ਡਾਇਰੈਕਟਰ ਅੈਡਮ ਕੁਨਿੰਗਮ ਦਾ ਕਹਿਣਾ ਹੈ ਕਿ ੳੁਨਾਂ ਕੋਲ ਲਗਭਗ 100 ਦੇ ਨਜ਼ਦੀਕ ਕਰਮਚਾਰੀ ਮੌਜੂਦ ਹਨ | ਜੋ ਕਿ ਕੰਪਨੀ ਵਿੱਚ ਸਰਵਿਸ ਤੋਂ ਲੈ ਕੇ ਸਟਾਫ ਮੈਂਬਰ ਤੱਕ ਦੀਅਾਂ ਸੇਵਾਂਵਾਂ ਦਿੰਦੇ ਹਨ ਅਤੇ ਹੁਣੇ ਵਧੀ ਇਸ ਤਨਖਾਹ ਦੇ ਚੱਲਦਿਅਾਂ ੳੁਨਾਂ ਨੂੰ ਅਾਪਣੀਅਾਂ ਸੇਵਾਂਵਾਂ ਦੀ ਕੀਮਤ ਵਧਾੳੁਣੀ ਪਏਗੀ ਅਤੇ ਇਸਦੇ ਨਾਲ ਕਾਰੋਬਾਰ ਵੱਧਣਾ ਵੀ ਜਰੂਰੀ ਹੈ | ਜੋ ਕਿ ਕਾਫੀ ਅੌਖਾ ਹੁੰਦਾ ਜਾਪ ਰਿਹਾ ਹੈ | 
ਇਥੇ ਕਾਬਿਲੇਗੌਰ ਹੈ ਕਿ ਮਾਹਿਰਾਂ ਦਾ ਜਾਂ ਕਾਰੋਬਾਰੀਅਾਂ ਦਾ ਜੋ ਵੀ ਕਹਿਣਾ ਹੋਵੇ | ਹੁਣ ਇਹ ਸਮਾਂ ਹੀ ਦੱਸੇਗਾ ਕਿ ਇਹ ਵਧਾਈ ਗਈ ਘੱਟੋ-ਘੱਟ ਤਨਖਾਹ ਦਾ ਭਵਿੱਖ ਵਿੱਚ ਕੋਈ ਨੁਕਸਾਨ ਸਾਹਮਣੇ ਅਾਏਗਾ ਜਾਂ ਨਹੀਂ |