ਸਾਈਮਨ ਬ੍ਰਿਜਸ ਦਾ ਅਹਿਮ ਖੁਲਾਸਾ, ਖਜਾਨਾ ਸਕੱਤਰ ਨੇ ਕੀਤੀ ਸੀ ਸਾਨੂੰ ਬਜਟ ਦੀ ਜਾਣਕਾਰੀ ਲੀਕ 

0
101

ਆਕਲੈਂਡ (31  ਮਈ, ਹਰਪ੍ਰੀਤ ਸਿੰਘ): ਸਟੇਟ ਸਰਵਿਸ ਕਮਿਸ਼ਨਰ ਪੀਟਰ ਹਿਊਜਸ ਵਲੋਂ ਬਜਟ ਲੀਕ ਮਾਮਲੇ ਵਿੱਚ ਅਹਿਮ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਉਹ ਖਜਾਨਾ ਸਕੱਤਰ ਗੈਬਰਿਅਲ ਮੈਖਲੋਫ ਤੇ ਲਾਏ ਗਏ ਉਨ੍ਹਾਂ ਦੋਸ਼ਾਂ 'ਤੇ ਵਿਚਾਰ ਕਰ ਰਹੇ ਹਨ।ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਸਾਈਮਨ ਬ੍ਰਿਜਸ ਵਲੋਂ ਇਹ ਕਿਹਾ ਗਿਆ ਹੈ ਕਿ ਬਜਟ ਦੇ ਜਾਰੀ ਹੋਣ ਤੋਂ ਪਹਿਲਾਂ ਬਜਟ ਦੀ ਜਾਣਕਾਰੀ ਨੈਸ਼ਨਲ ਨੂੰ ਮਿਲਣ ਦਾ ਮੁੱਖ ਸ੍ਰੋਤ ਖਜਾਨਾ ਸਕੱਤਰ ਗੈਬਰਿਅਲ ਮੈਖਲੋਫ ਹਨ ਅਤੇ ਸਿੱਧੇਤੌਰ ਤੇ ਗੈਬਰਿਅਲ ਨੇ ਵਿੱਤ ਮੰਤਰੀ ਗ੍ਰਾਂਟ ਰਾਬਰਟਸਨ ਨੂੰ ਗੁੰਮਰਾਹ ਕੀਤਾ। 

ਦੂਜੇ ਪਾਸੇ ਇਸ ਮਾਮਲੇ ਵਿੱਚ ਖਜਾਨਾ ਸਕੱਤਰ ਗੈਬਰਿਅਲ ਮੈਖਲੋਫ ਵਲੋਂ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਤੋਂ ਇਨਕਾਰ ਕੀਤਾ ਗਿਆ ਹੈ ਅਤੇ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਬਿਆਨਬਾਜੀ ਨਹੀਂ ਕੀਤੀ ਗਈ ਹੈ। ਦਸੱਣਯੋਗ ਹੈ ਕਿ ਬੀਤੇ 2-3 ਦਿਨਾਂ ਤੋਂ ਬਜਟ 2019 ਦੇ ਐਲ਼ਾਨੇ ਜਾਣ ਤੋਂ ਪਹਿਲਾਂ ਹੀ ਇਸ ਦੀ ਜਾਣਕਾਰੀ ਲੀਕ ਹੋਣ ਕਰਕੇ ਰਾਜਨੀਤਿਕ ਮਾਹੌਲ ਕਾਫੀ ਗਰਮਾਇਆ ਹੋਇਆ ਸੀ।