ਸਾਬਕਾ ਊਬਰ ਡਰਾਈਵਰ ਅਤੇ ਜਿਸਮਾਣੀ ਸ਼ੋਸ਼ਣ ਦੇ ਦੋਸ਼ੀ ਨਿਤਿਨ ਮਿੱਤਲ ਨੂੰ ਨਿਊਜ਼ੀਲੈਂਡ ਤੋਂ ਕੀਤਾ ਜਾਏਗਾ ਡਿਪੋਰਟ 

0
113

ਆਕਲੈਂਡ (25 ਫਰਵਰੀ): ਅਕਤੂਬਰ 2016 ਵਿੱਚ ਨਿਤਿਨ ਮਿੱਤਲ ਜੋ ਕਿ ਆਕਲੈਂਡ ਵਿੱਚ ਉਬਰ ਡਰਾਈਵਰ ਵਜੋਂ ਕੰਮ ਕਰਦਾ ਸੀ ਵੱਲੋਂ ਇੱਕ ਘਿਨੌਣੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਤਹਿਤ ਉਸ ਵੱਲੋਂ ਇੱਕ 14 ਸਾਲਾਂ ਨੌਜਵਾਨ ਲੜਕੇ  ਦਾ ਜਿਸਮਾਣੀ ਸ਼ੋਸ਼ਣ ਕੀਤਾ ਗਿਆ ਸੀ।

ਇਸ ਸਬੰਧੀ ਮਾਰਚ 2017 ਵਿੱਚ ਮਿੱਤਲ ਨੂੰ ਦੋਸ਼ੀ ਪਾਇਆ ਗਿਆ ਸੀ ਅਤੇ ਉਸ ਨੂੰ ਦੋ ਮਹੀਨੇ ਦੀ ਕਮਿਊਨਿਟੀ ਡਿਟੈਨਸ਼ਨ, 12 ਮਹੀਨੇ ਦੀ ਇੰਟਰਨਸ਼ਿਪ ਸੁਪਰਵਿਜ਼ਨ ਦੀ ਸਜ਼ਾ ਅਤੇ ਨਾਲ ਹੀ ਡਿਪੋਰਟ ਕੀਤੇ ਜਾਣ ਦੇ ਹੁਕਮ ਸੁਣਾਏ ਗਏ ਸਨ। ਪਰ ਇਸ ਦੇ ਵਿਰੁੱਧ ਮਿੱਤਲ ਵੱਲੋਂ ਉਸਨੂੰ ਬਿਨਾਂ ਸਜਾ ਮੁਆਫੀ ਦੇਣ ਦੀ ਅਪੀਲ ਕੀਤੀ ਗਈ ਸੀ, ਜਿਸ ਨੂੰ ਕਿ ਬੀਤੇ ਦਿਨੀਂ ਅਦਾਲਤ ਵੱਲੋਂ ਖਾਰਿਜ ਕਰ ਦਿੱਤਾ ਗਿਆ ਹੈ ਅਤੇ ਹੁਣ ਮਿੱਤਲ ਨੂੰ ਨਿਊਜ਼ੀਲੈਂਡ ਤੋਂ ਜਲਦ ਹੀ ਡਿਪੋਰਟ ਕਰ ਦਿੱਤਾ ਜਾਏਗਾ।