ਸਾਵਧਾਨ ! ਤੁਹਾਡੀ ਕਾਰ ਮਨ-ਪਸੰਦ ਹੋ ਸਕਦੀ ਹੈ ਕਾਰ ਚੋਰਾਂ ਦੀ, ਅਾਕਲੈਂਡ ਵਿੱਚ ਵਧੀਅਾਂ ਕਾਰ ਚੋਰੀ ਦੀਅਾਂ ਘਟਨਾਂਵਾਂ…

0
211

ਅਾਕਲੈਂਡ (25 ਜੁਲਾਈ) : ਜੇਕਰ ਤੁਹਾਡੇ ਕੋਲ ਸੁਬਾਰੂ ਲੈਗਸੀ, ਮਜ਼ਡਾ ਫੈਮੀਲੀਅਾ, ਮਜ਼ਡਾ ਡੈਮੀੳੂ, ਸੂਬਾਰੂ ਅੈਜ਼ਡਾ ਗੱਡੀਅਾਂ ਵਿੱਚ ਕੋਈ ਵੀ ਗੱਡੀ ਹੈ ਤਾਂ ਸਾਵਧਾਨ, ਕਿੳੁਕਿ ਚੋਰਾਂ ਦੇ ਨਿਸ਼ਾਨੇ ਤੇ ਇਹ ਗੱਡੀਅਾਂ ਸਭ ਤੋਂ ਜਿਅਾਦਾ ਹਨ ਅਤੇ ਚੋਰਾਂ ਨੂੰ ਰੋਕਣ ਲਈ ਪੁਲਿਸ ਵਲੋਂ ਖਾਸ ਤੌਰ ਤੇ ਅਾਪਰੇਸ਼ਨ ਪੈਨਸਿਲ ਸ਼ੁਰੂ ਕੀਤਾ ਗਿਅਾ ਹੈ, ਜਿਸਦੇ ਚੱਲਦਿਅਾਂ ਗੱਡੀਅਾਂ ਚੋਰੀ ਕਰਨ ਵਾਲੇ ਚੋਰਾਂ ਤੇ ਰੋਕ ਲਗਾੳੁਣ ਦੀ ਕੋਸ਼ਿਸ਼ ਕੀਤੀ ਜਾਵੇਗੀ |
ਅਾਕਲੈਂਡ ਵੈਸਟ ਪੁਲਿਸ ਦੇ ਸਾਰਜੈਂਟ ਜੇਮਸ ਕੈਸਿਨ ਨੇ ਇਹ ਵੀ ਦੱਸਿਅਾ ਕਿ ਜੁਲਾਈ ਤੋਂ ਲੈ ਕੇ ਸਤੰਬਰ ਦੇ ਦਿਨਾਂ ਵਿੱਚ ਅਾਕਲੈਂਡ ਵਿੱਚ ਕਾਰ ਚੋਰੀ ਕਰਨ ਦੀਅਾਂ ਘਟਨਾਂਵਾਂ ਵੱਧ ਜਾਂਦੀਅਾਂ ਹਨ |
ਇਥੇ ਦੱਸਣਯੋਗ ਹੈ ਕਿ ਪੁਲਿਸ ਵਲੋਂ ਅਾਪਰੇਸ਼ਨ ਪੈਨਸਿਲ ਦੇ ਮੱਦੇਨਜ਼ਰ ਕਾਰ ਪਾਰਕਿੰਗ, ਸ਼ਾਪਿੰਗ ਮਾਲ, ਗੈਸ ਸਟੇਸ਼ਨ, ਰੇਲਵੇ ਸਟੇਸ਼ਨ ਅਾਦਿ ਵਰਗੀਅਾਂ ਜਗਾਹਾਂ ਤੇ ਮੁਸਤੈਦੀ ਵਧਾਈ ਜਾਵੇਗੀ ਤਾਂ ਜੋ ਕਾਰ ਚੋਰੀ ਹੋਣ ਦੀਅਾਂ ਘਟਨਾਂਵਾਂ ਵਿੱਚ ਕਮੀ ਅਾ ਸਕੇ |