ਸਾਵਧਾਨ ! ! 020 ਨੰਬਰ ਤੋਂ ਧੋਖਾਧੜੀ ਕਰਨ ਵਾਲਿਅਾਂ ਦੀ ਤੁਹਾਨੂੰ ਵੀ ਅਾ ਸਕਦੀ ਹੈ ਕਾਲ…

0
552

ਅਾਕਲੈਂਡ (12 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )ਨਿੳੂਜ਼ੀਲੈਂਡ ਵਿੱਚ ਧੋਖਾਧੜੀਅਾਂ ਨੂੰ ਅੰਜਾਮ ਦੇਣ ਵਾਲੇ ਵੱਖੋ-ਵੱਖ ਤਰੀਕੇ ਅਪਣਾ ਰਹੇ ਹਨ | ਇਸ ਵਿੱਚ ਕੁਝ ਤਾਜੇ ਮਾਮਲੇ ਅਜਿਹੇ ਸਾਹਮਣੇ ਅਾਏ ਹਨ, ਜਿਸ ਵਿੱਚ ਫੋਨ ਕਰਨ ਵਾਲਾ ਵਿਅਕਤੀ ਅਾਮ ਲੋਕਾਂ ਨੂੰ ਧਮਕੀ ਦੇ ਰਿਹਾ ਹੈ ਕਿ ਜੇਕਰ ੳੁਹ ਪੈਸੇ ਨਹੀਂ ਦੇਣਗੇ ਤਾਂ ੳੁਨਾਂ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਅਾ ਜਾ ਸਕਦਾ ਹੈ | 
ਬੀਤੇ ਦਿਨੀਂ ਕ੍ਰਾਈਸਚਰਚ ਦੇ ਵਿਅਕਤੀ ਨਾਲ ਵੀ ਕੁਝ ਅਜਿਹਾ ਵਾਪਰਿਆ, ਜਿਸਨੂੰ ਕਿ 020 ਵਾਲੇ ਨੰਬਰ ਤੋਂ ਫੋਨ ਅਾਇਅਾ | ਪਰ ੳੁਸਨੇ ਬਿਨਾਂ ਡਰੇ ਇਸ ਬਾਬਤ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ | 
ਪੁਲਿਸ ਦਾ ਇਸ ਸਬੰਧਿਤ ਕਹਿਣਾ ਹੈ ਕਿ ੳੁਨਾਂ ਨੂੰ ਇਸ ਮਾਮਲੇ ਵਿੱਚ ਹੋਰ ਵੀ ਸ਼ਿਕਾਇਤਾਂ ਅਾ ਰਹੀਅਾਂ ਹਨ | ਪੁਲਿਸ ਦਾ ਕਹਿਣਾ ਹੈ ਕਿ ਇਨਾਂ ਧਮਕੀਅਾਂ ਤੋਂ ਡਰਨ ਦੀ ਲੋੜ ਨਹੀਂ ਹੈ ਅਤੇ ਜੇਕਰ ਅਜਿਹੇ ਫੋਨ ਅਾੳੁਂਦੇ ਹਨ ਤਾਂ ਬਿਨਾਂ ਡਰੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ |