ਸਿਹਤਮੰਦ ਭੋਜਨ ਲਈ ਅਾਕਲੈਂਡ, ਵੈਲਿੰਗਟਨ, ਡੂਨੇਡਿਨ ਵਾਸੀਅਾਂ ਨੂੰ ਖ੍ਰੀਦਣਾ ਪੈ ਰਿਹਾ ਮਹਿੰਗਾ ਭੋਜਨ…

0
249

ਅਾਕਲੈਂਡ (19 ਜੂਨ) : ਚੰਗਾ ਭੋਜਨ ਖ੍ਰੀਦਣ ਲਈ ਅਾਕਲੈਂਡ, ਵੈਲਿੰਗਟਨ ਅਤੇ ਡੂਨੇਡਿਨ ਵਾਸੀਅਾਂ ਨੂੰ ਦੂਜੇ ਸ਼ਹਿਰਾਂ ਦੇ ਮੁਕਾਬਲੇ ਮਹਿੰਗਾ ਭੋਜਨ ਖ੍ਰੀਦਣਾ ਪੈ ਰਿਹਾ ਹੈ | 
ਦੱਸਣਯੋਗ ਹੈ ਕਿ ਇਹ ਫੂਡ ਕੋਸਟ ਸਰਵੇਅ ਵਲੋਂ ਤਾਜਾ ਕੀਤੇ ਸਰਵੇਖਣ ਵਿੱਚ ਸਾਹਮਣੇ ਅਾਇਅਾ ਹੈ | ਇਹ ਸਰਵੇਖਣ 1972 ਤੋਂ ਹਰ ਸਾਲ ਕੀਤਾ ਜਾ ਰਿਹਾ ਹੈ | ਇਹ ਖਰਚਾ ਪਿਛਲੇ ਸਾਲ ਦੇ ਮੁਕਾਬਲੇ $4 ਤੋਂ ਵੱਧ ਕੇ $21 ਹੋ ਗਿਅਾ ਹੈ | 
ਇਸ ਸਰਵੇਅ ਵਿੱਚ ਕ੍ਰਾਈਸਚਰਚ ਹੀ $3 ਦੂਜੇ ਸ਼ਹਿਰਾਂ ਦੇ ਮੁਕਾਬਲੇ ਸਸਤਾ ਹੋਇਅਾ ਹੈ | ਸਭ ਤੋਂ ਮਹਿੰਗਾ ਅਾਕਲੈਂਡ ਹੈ, ਜਿੱਥੇ $21 ਤੱਕ ਵਾਧਾ ਦਰਜ ਕੀਤਾ ਗਿਅਾ ਹੈ | 
ਇਸ ਸ਼ੋਧ ਦੇ ਮੁਖੀ ਲੁਇਸ ਮੇਨ ਵਿੱਲ ਦਾ ਕਹਿਣਾ ਹੈ ਕਿ ਇਹ ਮਹਿੰਗਾਈ ਸੱਚਮੁੱਚ ਹੀ ਚਿੰਤਾ ਦਾ ਵਿਸ਼ਾ ਹੈ, ਕਿੳੁਕਿ ਚਾਰ ਮੈਂਬਰਾਂ ਦੇ ਪਰਿਵਾਰ ਦੇ ਮੁਖੀ ਦੀ 42% ਤਨਖਾਹ ਤਾਂ ਖਾਣੇ ਸਬੰਧਿਤ ਖਰਚਿਅਾਂ ਵਿੱਚ ਹੀ ਨਿਕਲ ਜਾਂਦੀ ਹੈ | ੳੁਨਾਂ ਕਿਹਾ ਕਿ ਜੇਕਰ ਅਾਂਕੜਿਅਾਂ ਦੀ ਗੱਲ ਕਰੀਏ ਤਾਂ ਕਮਾਈ ਦਾ 30% ਜੇਕਰ ਭੋਜਨ ਦੇ ੳੁਪਰ ਖਰਚਾ ਹੁੰਦਾ ਹੈ ਤਾਂ ਘਰ ਵਿੱਚ ਹੋਰ ਛੋਟੀਅਾਂ-ਮੋਟੀਅਾਂ ਚੀਜਾਂ ਦੇ ਖਰਚੇ ਕਰਨ ਨੂੰ ਲੈ ਕੇ ਵਧੇਰੇ ਅੌਖ ਪੇਸ਼ ਅਾੳੁਂਦੀ ਹੈ |
ਇਥੇ ਦੱਸਣਯੋਗ ਹੈ ਕਿ ਜਿਥੇ ਅਾਕਲੈਂਡ ਪਹਿਲੇ ਨੰਬਰ ਤੇ ਰਿਹਾ, ੳੁਥੇ ਡੂਨੇਡਿਨ ਅਤੇ ਵੈਲਿੰਗਟਨ ਵਿੱਚ $10 ਦਾ ਵਾਧਾ ਦਰਜ ਕੀਤਾ ਗਿਅਾ ਹੈ |