ਆਕਲੈਂਡ (23 ਜੂਨ) : ( ਐਨਜੈੱਡ ਪੰਜਾਬੀ ਨਿਊਜ ਬਿਊਰੋ)
ਖਾਲਸਾ ਫਾਊਂਡੇਸ਼ਨ ਨਿਊਜੀਲੈਂਡ ਵੱਲੋਂ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਸਬੰਧੀ ਸ਼ੁਰੂ ਕੀਤੀ ਲੜੀ ਤਹਿਤ ਇਸ ਵਾਰ ਗੁਰਦੁਆਰਾ ਈਸ਼ਰ ਦਰਬਾਰ ‘ਚ ਪ੍ਰਦਰਸ਼ਨੀ ਲਾਈ ਗਈ ਹੈ। ਸਿੱਖ ਫਾਊਂਡੇਸ਼ਨ ਨਾਲ ਸਬੰਧਤ ਨੌਜਵਾਨਾਂ ਨੇ ਦੱਸਿਆ ਦੱਸਿਆ ਕਿ ਇਸ ਤੋਂ ਪਹਿਲਾ ਗੁਰਦੁਅਾਰਾ ਗੁਰੂ ਨਾਨਕ ਦੇਵ ਜੀ ਉਟਾਹੂਹੂ ਅਤੇ ਗੁਰਦੁਅਾਰਾ ਕਲਗੀਧਰ ਸਾਹਿਬ ਟਾਕਾਨੀਨੀ ਦੇ ਗੁਰੂ ਘਰਾਂ ‘ਚ ਵੀ ਲਾਈ ਜਾ ਚੁੱਕੀ ਹੈ ਅਤੇ ਅਗਲੇ ਸਮੇਂ ਦੌਰਾਨ ਬਾਕੀ ਗੁਰੂ ਘਰਾਂ ‘ਚ ਵੀ ਲਾਈ ਜਾਵੇਗੀ ਤਾਂ ਜੋ ਅਗਲੀ ਪੀੜ੍ਹੀ ਨੂੰ ਬਹੁਮੁੱਲੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਸਕੇ।