ਸਿੱਖ ਹੈਰੀਟੇਜ ਸਕੂਲ ਦੇ ਸਾਲਾਨਾ ਨਤੀਜੇ ਰਹੇ ਸ਼ਾਨਦਾਰ

0
126

ਬੀਤੇ ਦਿਨੀਂ ਹੋਇਆ ਇਨਾਮ ਵੰਡ ਸਮਾਰੋਹ 

ਆਕਲੈਂਡ (6 ਮਈ, ਹਰਪ੍ਰੀਤ ਸਿੰਘ): ਸੁਪਰੀਮ ਸਿੱਖ ਸੁਸਾਇਟੀ ਵਲੋਂ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿੱਚ ਚਲਾਏ ਜਾ ਰਹੇ ਸਿੱਖ ਹੈਰੀਟੇਜ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਬੀਤੇ ਦਿਨੀਂ ਗੁਰਦਾਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਕਰਵਾਇਆ ਗਿਆ।   

ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਬੱਚਿਆਂ ਦੇ ਕੀਰਤਨੀ ਜਥੇ ਵੱਲੋਂ ਕੀਰਤਨ ਕਰ ਕੀਤੀ ਗਈ। ਇਸ ਉਪਰੰਤ ਸੁਪਰੀਮ ਸਿੱਖ ਸੁਸਾਇਟੀ ਦੇ ਦਲਜੀਤ ਸਿੰਘ ਅਤੇ ਸਕੂਲ ਦੇ ਸੰਗੀਤ ਦੇ ਅਧਿਆਪਕ ਮਨਜੀਤ ਸਿੰਘ ਹੋਰਾਂ ਵੱਲੋਂ ਸਕੂਲ ਦਾ ਨਤੀਜਾ ਐਲਾਨਿਆ ਗਿਆ। ਸਕੂਲ ਦੇ ਵਿਚ 320 ਵਿਦਿਆਰਥੀ ਦਾ ਨਤੀਜਾ ਐਲਾਨਿਆ ਗਿਆ ਸੀ।ਜਿਨ੍ਹਾਂ ਵਿੱਚ 298 ਵਿਦਿਆਰਥੀ ਪਾਸ ਹੋਏ ਹਨ। ਪਰ ਕੁਝ ਵਿਦਿਆਰਥੀ ਗੈਰ ਹਾਜ਼ਰ ਰਹਿਣ ਅਤੇ ਹੋਰਨਾ ਕਾਰਨਾਂ ਦੇ ਚਲਦਿਆਂ ਪ੍ਰਮੋਟ ਨਹੀਂ ਕੀਤੇ ਗਏ।

ਸਕੂਲ ਦੇ ੮ਵੀਂ ਕਲਾਸ ਦੇ ਪਾਸਆਊਟ ਹੋਏ ਵਿਦਿਆਰਥੀਆਂ ਵੱਲੋਂ ਸਕੂਲ ਸੰਬੰਧਿਤ ਸਕੂਲ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਗਿਆ ਕਿ ਟਾਕਾਨੀਨੀ ਸਿੱਖ ਹੈਰੀਟੇਜ ਸਕੂਲ ਵਿੱਚ ਪੜ੍ਹ ਕੇ ਅਸੀਂ ਪੰਜਾਬੀ ਪੜ੍ਹਨ ਅਤੇ ਗੁਰਬਾਣੀ ਪੜ੍ਹਨ ਜੋਗੇ ਹੋਏ ਹਾਂ ਅਤੇ ਸਕੂਲ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।

ਜੋ ਵਿਦਿਆਰਥੀ ਵੱਖੋ-ਵੱਖ ਕਲਾਸਾਂ ਵਿੱਚੋਂ ਪਹਿਲੀ, ਦੂਜੀ ਅਤੇ ਤੀਜੀ ਡੀਵਿਜਨ ਨਾਲ ਪਾਸ ਹੋਏ ਉਨ੍ਹਾਂ ਦੇ ਜਾਣਕਾਰੀ ਇਸ ਤਰ੍ਹਾਂ ਹੈ:- 

ਨਰਸਰੀ – ਏਕਨੂਰ ਸਿੰਘ, ਅਨਹਦਰੂਪ ਸਿੰਘ, ਹਰਮੀਨ ਕੌਰ 
ਐਲਕੇਜੀ – ਸਿਮਰਜੋਤ ਕੌਰ, ਕੀਰਤ ਕੌਰ, ਕਿਰਨ ਕੌਰ 
ਯੂ ਕੇ ਜੀ (ਏ) – ਅਮਰਜੋਤ ਕੌਰ, ਜਸਲੀਨ ਕੌਰ, ਹਰਕੀਰਤ ਕੌਰ, 
ਯੂਕੇਜੀ ) (ਬੀ) – ਜਸਨੂਰ ਕੌਰ, ਜਾਪ ਕੌਰ, ਬਲਜੀਤ ਕੌਰ 
ਪਹਿਲੀ – ਅਸ਼ਮੀਤ ਕੌਰ, ਜਸਲੀਨ ਕੌਰ, ਸਾਹਿਬਜੋਤ ਸਿੰਘ 
ਦੂਜੀ – ਸਿਮਰਦੀਪ ਕੌਰ, ਸੁਖਮਨ ਕੌਰ, ਜਸਮੀਤ ਸਿੰਘ 
ਤੀਜੀ – ਗੁਰਅਨੰਤ ਕੌਰ, ਗੁਰਜਾਪ ਕੌਰ, ਜੀਤ ਕੌਰ
ਚੌਥੀ – ਸਿਮਰਨ ਸਿੰਘ, ਬਲਜੋਤ ਸਿੰਘ, ਅੰਬਰਦੀਪ ਸਿੰਘ
ਪੰਜਵੀਂ – ਅਮਿਤਜੋਤ ਸਿੰਘ, ਅਮਨਜੀਤ ਕੌਰ, ਪਵਨੀਤ ਕੌਰ 
ਛੇਵੀਂ – ਵਿਪਨਦੀਪ ਕੌਰ, ਅਪਾਰਜੀਤ ਕੌਰ, ਤਨਵੀਰ ਕੌਰ 
ਸੱਤਵੀਂ – ਜਪਸਿਮਰਤ ਸਿੰਘ, ਸੀਰਤ ਕੌਰ, ਬਿਕਰਮਵੀਰ ਸਿੰਘ
ਅਠਵੀਂ – ਹਰਸ਼ਦੀਪ ਕੌਰ, ਸਿਮਰਦੀਪ ਕੌਰ, ਜਪਨਾਮ ਕੌਰ