ਅਾਕਲੈਂਡ (20 ਜੂਨ) : ਟਾਰਾਨੀਕੀ ਸਿਵਲ ਡਿਫੈਂਸ ਅੈਂਮਰਜੈਂਸੀ ਮੈਨੇਜਮੈਂਟ (ਸੀਡੀਈਅੈਮ) ਵਲੋਂ ਅਾੳੁਂਦੇ 50 ਸਾਲਾਂ ਦੇ ਸਮੇਂ ਵਿੱਚ ਮਾੳੂਂਟ ਟਾਰਾਨੀਕੀ ਵਿੱਚ ਇੱਕ ਭਿਅਾਨਕ ਵਿਸਫੋਟ ਹੋਣ ਦੀ ਗੱਲ ਨੂੰ ਕਬੂਲਿਅਾ ਗਿਅਾ ਹੈ |
ਸੀਡੀਈਅੈਮ ਦਾ ਇਹ ਵੀ ਕਹਿਣਾ ਹੈ ਕਿ ਇਸਦੇ ਨਤੀਜੇ ਬਹੁਤ ਭਿਅਾਨਕ ਹੋਣਗੇ | ਇਸਦੇ ਲਈ ਇੱਕ ਨਕਸ਼ਾ ਵੀ ਜਾਰੀ ਕੀਤਾ ਗਿਅਾ ਹੈ | ਨਕਸ਼ੇ ਤੇ ਲਾਲ ਅਤੇ ਸੰਤਰੀ ਰੰਗ ਨਾਲ ਇਲਾਕੇ ਦਿਖਾਏ ਗਏ ਹਨ, ਜੋ ਕਿ ਸਭ ਤੋਂ ਵੱਧ ਅਤੇ ਘੱਟ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਨੂੰ ਦਿਖਾਏਗਾ |
ਨਕਸ਼ਾ ਦੇਖਣ ਲਈ https://cdemtaranaki.govt.nz/taranaki-hazards/natural-hazards/volcanic/evacuation-zones/ ਇਸ ਲਿੰਕ ਤੇ ਕਲਿੱਕ ਕੀਤਾ ਜਾ ਸਕਦਾ ਹੈ |