ਆਕਲੈਂਡ (2 ਜੁਲਾਈ) : ਗੁਰੂ ਹਰਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਗੁਰਦੁਆਰਾ ਕਲਗੀਧਰ ਸਾਹਿਬ ਵਿੱਚ ਦੀਵਾਨ ਸਜਾਏ ਗਏ ਸਨ, ਜਿਸ ਵਿੱਚ ਦੂਰ-ਦੁਰਾਡੇ ਤੋਂ ਸੰਗਤਾਂ ਪੁੱਜੀਆਂ।
ਇਸ ਮੌਕੇ ਭਾਈ ਇੰਦਰਜੀਤ ਸਿੰਘ ਤੀਰ ਦੇ ਢਾਡੀ ਜੱਥੇ ਵਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਤੇ ਚਾਨਣਾ ਪਾਇਆ ਗਿਆ, ੳੁਥੇ ਹੀ ੳੁਨਾਂ ਦੇ ਆਪਣੀ ਹੱਥੀਂ ਲਿਖੀ ਕਿਤਾਬ *ਤੀਰ ਦੇ ਤਰਾਨੇ* ਰਿਲੀਜ਼ ਕੀਤੀ ਗਈ। ਇਸ ਕਿਤਾਬ ਵਿੱਚ ੳੁਨਾਂ ਨੇ 40 ਦੇ ਕਰੀਬ ਕਵਿਤਾਂਵਾਂ ਦਾ ਵਰਨਣ ਕੀਤਾ ਹੈ |
ਦੱਸਣਯੋਗ ਹੈ ਕਿ ਇਹ ਕਿਤਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਪਰੀਮ ਸਿੱਖ ਸੁਸਾਇਟੀ ਅਤੇ ਟੌਰੰਗਾ ਸਿੱਖ ਸੁਸਾਇਟੀ ਵਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤੀ ਗਈ। ਆਸ ਹੈ ਕਿ ਸੰਗਤਾਂ ਵਲੋਂ ਇਸ ਕਿਤਾਬ ਨੂੰ ਭਰਪੂਰ ਪਸੰਦ ਕੀਤਾ ਜਾਵੇਗਾ।