ਆਕਲੈਂਡ 3 ਸਤੰਬਰ (ਐਨ ਜੈਡ ਪੰਜਾਬੀ ਨਿਊਜ ) ਸੁਪਰੀਮ ਸਿੱਖ ਸੋਸਾਇਟੀ ਦੇ ਮੈਂਬਰ ਸੁਖਦੇਵ ਸਿੰਘ ਬੈਂਸ ਨੂੰ ਉਦੋਂ ਭਾਰੀ ਸਦਮਾ ਲੱਗਾ ਜਦੋ ਬੀਤੇ ਦਿਨ ਉਹਨਾਂ ਦੇ ਮਾਤਾ ਕੈਲਾਸ਼ ਕੌਰ ਬੈਂਸ ਉਮਰ 85 ਸਾਲ ,ਪਤਨੀ ਕੁਲਦੀਪ ਸਿੰਘ ਬੈਂਸ ਦਾ ਦਿਹਾਂਤ ਹੋ ਗਿਆ |ਕੈਲਾਸ਼ ਕੌਰ ਬੈਂਸ ਪਿਛਲੇ ਕਾਫੀ ਸਮੇ ਤੋਂ ਬੀਮਾਰ ਸਨ ਅਤੇ ਬੀਤੇ ਐਤਵਾਰ 2 ਸਤੰਬਰ 2018 ਨੂੰ ਸ਼ਾਮ 8 :30 ਵਜੇ ਉਹਨਾਂ ਦੇ ਆਖਰੀ ਸਾਹ ਲਏ| ਮਾਤਾ ਕੈਲਾਸ਼ ਕੌਰ ਬੈਂਸ ਕਾਫੀ ਲੰਬੇ ਸਮੇ ਤੋਂ ਨਿਊਜ਼ੀਲੈਂਡ ਚ ਰਹਿਰਹੇ ਸਨ ਅਤੇ ਉਹਨਾਂ ਦਾ ਇਕ ਵੱਡਾ ਪਰਿਵਾਰ ਨਿਊਜ਼ੀਲੈਂਡ ਅਤੇ ਕੈਨਡਾ ਚ ਰਹਿ ਰਿਹਾ ਹੈ | ਆਪਣੇ ਮੌਤ ਮਗਰੋਂ ਉਹ 2 ਪੁੱਤਰ ਸੁਕਦੇਵ ਸਿੰਘ ਬੈਂਸ (ਨਿਊਜ਼ੀਲੈਂਡ ) , ਬਲਦੇਵ ਸਿੰਘ ਬੈਂਸ (ਕਨੇਡਾ ) , ਚਾਰ ਧੀਆਂ ਅਮਰਜੀਤ ਕੌਰ (ਕਨੇਡਾ ) , ਗੁਰਦੇਵ ਕੌਰ (ਨਿਊਜ਼ੀਲੈਂਡ ) ਕੁਲਵਿੰਦਰ ਕੌਰ (ਕਨੇਡਾ ) ਰਣਜੀਤ ਕੌਰ (ਅਮਰੀਕਾ ) ਅਤੇ ਇੱਕ ਵੱਡਾ ਪਰਿਵਾਰ ਆਪਣੇ ਪਿੱਛੇ ਛੱਡ ਗਏ ਹਨ | ਇਸ ਮੌਕੇ ਪਰਿਵਾਰ ਵਲੋਂ ਦਿੱਤੇ ਜਾਣਕਾਰੀ ਅਨੁਸਾਰ ਮਾਤਾ ਕੈਲਾਸ਼ ਕੌਰ ਕੁਝ ਸਮੇ ਤੋਂ ਬੀਮਾਰ ਚੱਲ ਰਹੇ ਸਨ ਅਤੇ ਸੰਖੇਪ ਬੀਮਾਰ ਤੋਂ ਬਾਅਦ ਉਹਨਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ | ਉਹ ਪੰਜਾਬ ਦੇ ਜਿਲਾ ਜਲੰਧਰ ਦੇ ਪਿੰਡ ਰਹੀਮ ਪੁਰ ਨਾਲ ਸਬੰਧ ਰੱਖਦੇ ਸਨ | ਅਤੇ ਨਿਊਜ਼ੀਲੈਂਡ ਚ ਆਪਣੇ ਪਰਿਵਾਰ ਚ ਰਹਿ ਰਹੇ ਸਨ |
ਪਰਿਵਾਰ ਨਾਲ ਸੰਪਰਕ ਲਈ ਸੁਖਦੇਵ ਸਿੰਘ ਬੈਂਸ ਨਾਲ 0276835725 ਨੰਬਰ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ |
ਅੰਤਿਮ ਸੰਸਕਾਰ ਬਾਰੇ ਜਾਣਕਾਰੀ ਜਲਦ …………|
ਸੁਪਰੀਮ ਸਿੱਖ ਸੋਸਾਇਟੀ ਵਲੋਂ ਇਸ ਮੌਕੇ ਸੁਖਦੇਵ ਸਿੰਘ ਅਤੇ ਸਮੂਹ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ |