ਸੁਪਰ ਲਿਕਰ ਮਾਊਂਟ ਐਲਬਰਟ ਦੇ ਮਾਲਕ ਭੂਸ਼ਨ ਕੁਮਾਰ ਬਾਂਸਲ ਤੇ ਲੱਗੇ ਕਰਮਚਾਰੀਆਂ ਨੂੰ ਘੱਟ ਤਨਖਾਹਾਂ ਦੇਣ ਦੇ ਗੰਭੀਰ ਦੋਸ਼ 

0
114

$6 ਪ੍ਰਤੀ ਘੰਟੇ ਦੇ ਹਿਸਾਬ ਨਾਲ ਦਿੰਦਾ ਸੀ ਤਨਖਾਹ – ਕਰਮਚਾਰੀਆਂ ਦਾ ਦਾਅਵਾ

ਆਕਲੈਂਡ (9 ਮਈ, ਹਰਪ੍ਰੀਤ ਸਿੰਘ): ਸੁਪਰ ਲੀਕਰ ਮਾਊਂਟ ਐਲਬਰਟ ਦੇ ਮਾਲਕ ਭੂਸ਼ਨ ਕੁਮਾਰ ਬਾਂਸਲ 'ਤੇ ਉਸਦੇ ਹੀ ਦੋ ਕਰਮਚਾਰੀਆਂ ਵੱਲੋਂ ਘੱਟ ਤਨਖਾਹ ਦੇਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਕਰਮਚਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਇੱਕ ਹਫ਼ਤੇ ਵਿੱਚ 90 ਘੰਟੇ ਤੱਕ ਕਰਵਾਇਆ ਜਾਂਦਾ ਸੀ, ਜਦਕਿ ਇਸ ਦੌਰਾਨ ਉਨ੍ਹਾਂ ਨੂੰ ਤਨਖ਼ਾਹ ਸਿਰਫ਼ $6 ਤੋਂ $10 ਪ੍ਰਤੀ ਘੰਟੇ ਦੇ ਹਿਸਾਬ ਨਾਲ ਹੀ ਦਿੱਤੀ ਗਈ।

ਇਸ ਸੰਬੰਧਿਤ ਕਰਮਚਾਰੀਆਂ ਦੀ ਪੈਰਵਾਈ ਕਰ ਰਹੀ ਸੰਸਥਾ ਨੇ ਵੀ ਮਾਲਕ ਭੂਸ਼ਣ ਕੁਮਾਰ ਖਿਲਾਫ ਇਨ੍ਹਾਂ ਕਰਮਚਾਰੀਆਂ ਤਰਫੋਂ ਸ਼ਿਕਾਇਤ ਕਰਨ ਦੀ ਗੱਲ ਆਖੀ ਹੈ। ਕਰਮਚਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਉਹ ਆਪਣੀ ਅਧਿਕਾਰਿਤ ਮਿਲੀ ਤਨਖਾਹ ਨੂੰ ਕਈ ਵਾਰ ਬਾਂਸਲ ਨੂੰ ਵਾਪਿਸ ਨਕਦੀ ਵਿੱਚ ਦਿੰਦੇ ਸਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਸੰਸਥਾ ਦੀ ਵਿਚੋਲਗੀ ਸਦਕਾ ਇੱਕ ਹੋਰ ਤੀਜੇ ਕਰਮਚਾਰੀ ਦੀ ਸ਼ਿਕਾਇਤ ਸੰਬੰਧਿਤ ਮਾਮਲਾ ਗੁਪਤ ਸਮਝੌਤੇ ਰਾਂਹੀ ਹੱਲ ਕੀਤਾ ਜਾ ਚੁੱਕਿਆ ਹੈ।

ਬਾਂਸਲ ਨਾਲ ਜਦੋਂ ਇਸ ਸੰਬੰਧਿਤ ਮੀਡੀਆ ਵੱਲੋਂ ਪੁੱਛ ਗਿੱਛ ਕੀਤੀ ਗਈ ਕਿ ਉਸ ਵੱਲੋਂ ਸੱਚਮੁੱਚ ਹੀ ਆਪਣੇ ਕਰਮਚਾਰੀਆਂ ਨੂੰ $6 ਪ੍ਰਤੀ ਘੰਟਾ ਦੇ ਹਿਸਾਬ ਨਾਲ ਤਨਖਾਹ ਦਿੱਤੀ ਗਈ ਤਾਂ ਉਸ ਦਾ ਅੱਗੋਂ ਜੁਆਬ ਸੀ 'ਨੋ ਕੁਮੈਂਟ'। 

ਦੋਹਾਂ ਕਰਮਚਾਰੀਆਂ ਵਿੱਚੋਂ ਇੱਕ ਰਾਹੁਲ ਗੋਇਲ ਜੋ ਕਿ ਪਿਛਲੇ ਹਫਤੇ ਤੱਕ ਉਸ ਕੋਲ ਕੰਮ ਕਰਦਾ ਰਿਹਾ ਹੈ, ਦਾ ਕਹਿਣਾ ਹੈ ਕਿ 
ਕੰਮ ਸ਼ੁਰੂ ਕਰਨ ਵੇਲੇ ਪਹਿਲੇ 15 ਦਿਨ ਤਾਂ ਉਸ ਨੇ ਬਿਨਾਂ ਪੈਸਿਆਂ ਤੋਂ ਭੂਸ਼ਣ ਦੇ ਕੋਲ ਕੰਮ ਕੀਤਾ ਅਤੇ ਬਾਅਦ ਵਿੱਚ ੩ ਮਹੀਨੇ ਸ੍ਰੀ $6 ਪ੍ਰਤੀ ਘੰਟੇ ਦੇ ਹਿਸਾਬ ਨਾਲ ਅਤੇ ਜਦ ਬਾਂਸਲ ਕੋਲੋਂ ਨੇ ਇੰਨੇ ਘੱਟ ਤਨਖਾਹ ਦੇਣ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਇਹ ਮਾਰਕੀਟ ਦਾ ਰੇਟ ਹੈ। ਰਾਹੁਲ ਦੀ ਇਸ ਗੱਲ ਦੀ ਪੁਸ਼ਟੀ ਬਾਂਸਲ ਦੇ ਇੱਕ ਹੋਰ ਕਰਮਚਾਰੀ ਨੇ ਵੀ ਕੀਤੀ ਅਤੇ ਉਹ ਖੁਦ ਵੀ ਬਾਂਸਲ ਕੋਲੋਂ ਸ਼ੋਸ਼ਿਤ ਹੋ ਚੁੱਕਾ ਹੈ, ਪਰ ਉਹ ਸ਼ਿਕਾਇਤ ਦਰਜ ਨਹੀਂ ਕਰਵਾਉਣਾ ਚਾਹੁੰਦਾ।

ਕਰਮਚਾਰੀ ਅਮਨਦੀਪ ਸਿੰਘ ਦਾ ਵੀ ਕਹਿਣਾ ਹੈ ਕਿ ਉਸ ਨੂੰ ਬਾਂਸਲ ਨੇ $8 ਪ੍ਰਤੀ ਘੰਟਾ ਦੇ ਹਿਸਾਬ ਨਾਲ ਤਨਖਾਹ ਦਿੱਤੀ ਸੀ, ਜੱਦ 2014 ਵਿੱਚ ਅਮਨਦੀਪ ਬਾਂਸਲ ਨਾਲ ਇੰਪਲਾਇਰ ਅਟੈਚਡ ਵੀਜ਼ਾ ਤਹਿਤ ਉਸ ਦੇ ਮਾਊਂਟ ਐਲਬਰਟ ਸਟੋਰ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਕੰਮ ਕਰਦਾ ਸੀ। ਅਮਨਦੀਪ ਨੂੰ ਵੀ ਪੈਸੇ ਸਿਰਫ ੪੦ ਘੰਟੇ ਪ੍ਰਤੀ ਹਫਤੇ ਦੇ ਹਿਸਾਬ ਨਾਲ ਦਿੱਤੇ ਜਾਂਦੇ ਸਨ, ਜਦਕਿ ਕੰਮ ਕਿਤੇ ਵਧੇਰੇ ਕਰਵਾਇਆ ਜਾਂਦਾ ਸੀ।