ਸੂਪਰ ਮਾਰਕੀਟਾਂ ਵਲੋਂ ਬੱਚਿਅਾਂ ਵਾਲੇ ਮਾਪਿਅਾਂ ਨੂੰ ਸ਼ਰਾਬ ਨਾ ਵੇਚੇ ਜਾਣਾ ਬਣਿਅਾ ਬਹਿਸ ਦਾ ਮੁੱਦਾ…

0
147

ਅਾਕਲੈਂਡ (6 ਜੁਲਾਈ) : ਦਰਜਨਾਂ ਅਜਿਹੀਅਾਂ ਘਟਨਾਂਵਾਂ ਸਾਹਮਣੇ ਅਾੳੁਣ ਤੋਂ ਬਾਅਦ ਜਿਸ ਵਿੱਚ ਸੂਪਰ ਮਾਰਕੀਟਾਂ ਵਲੋਂ ੳੁਨਾਂ ਮਾਪਿਅਾਂ ਨੂੰ ਸ਼ਰਾਬ ਨਾ ਵੇਚੇ ਜਾਣਾ, ਜਿੰਨਾਂ ਨਾਲ ੳੁਨਾਂ ਦੇ ਬੱਚੇ ਸਨ | ਹੁਣ ਇੱਕ ਬਹਿਸ ਦਾ ਮੁੱਦਾ ਬਣਦਾ ਜਾ ਰਿਹਾ ਹੈ | 
ਕਿੳੁਕਿ ਜਿੱਥੇ ਸੂਪਰ ਮਾਰਕੀਟ ਵਾਲਿਅਾਂ ਦਾ ਇਹ ਤਰਕ ਹੈ ਬੱਚਿਅਾਂ ਦੇ ਨਾਲ ਮਾਪਿਅਾਂ ਨੂੰ ਸ਼ਰਾਬ ਨਹੀਂ ਦੇਣੀ ਚਾਹੀਦੀ | ੳੁਥੇ ਹੀ ਮਾਪਿਅਾਂ ਦਾ ਇਹ ਤਰਕ ਹੈ ਕਿ ਸੂਪਰ ਮਾਰਕੀਟ ਵਾਲੇ ੳੁਨਾਂ ਦੇ ਨਿੱਜੀ ਮਾਮਲੇ ਵਿੱਚ ਦਖਲ ਦੇਣ ਵਾਲੇ ਕੋਈ ਨਹੀਂ ਹੁੰਦੇ ਅਤੇ ਸ਼ਰਾਬ ਖ੍ਰੀਦਣਾ ੳੁਨਾਂ ਦਾ ਅਾਪਣਾ ਨਿੱਜੀ ਫੈਸਲਾ ਹੈ |
ਦੱਸਣਯੋਗ ਹੈ ਕਿ ਇਹ ਮਾਮਲਾ ੳੁਸ ਘਟਨਾ ਤੋਂ ਬਾਅਦ ਬਹਿਸ ਦਾ ਮੁੱਦਾ ਬਣਿਅਾ, ਜਿਸ ਵਿੱਚ ਪੂਰਬੀ ਅਾਕਲੈਂਡ ਦਾ ਕੈਨ ਅੈਮਨਸ ਕਾੳੂਂਟ ਡਾੳੂਨ ਸਟੋਰ ਤੋਂ ਬੀਅਰ ਦਾ ਡੱਬਾ ਅਤੇ ਕੁਝ ਵਾਈਨ ਦੀਅਾਂ ਬੋਤਲਾਂ ਖ੍ਰੀਦਣ ਗਿਅਾ ਸੀ | 
ਪਰ ੳੁਸ ਵੇਲੇ ੳੁਸਦੀ 17 ਸਾਲਾ ਲੜਕੀ ਨਾਲ ਸੀ | ਜਿਸਦੇ ਚੱਲਦੇ ਸਟੋਰ ਵਾਲਿਅਾਂ ਨੇ ੳੁਸਨੂੰ ਬੀਅਰ ਦੀਅਾਂ ਅਤੇ ਵਾਈਨ ਦੀਅਾਂ ਬੋਤਲਾਂ ਨਹੀਂ ਦਿੱਤੀਅਾਂ | ਇਸ ਗੱਲ ਨੂੰ ਲੈ ਕੇ ਕੈਨ ਨੂੰ ਕਾਫੀ ਗੁੱਸਾ ਅਤੇ ਅਪਮਾਨ ਮਹਿਸੂਸ ਹੋਇਅਾ | 
ਇਥੇ ਇਹ ਗੱਲ ਵੀ ਕਾਬੀਲੇਗੌਰ ਹੈ ਕਿ ਜੇਕਰ ਨਿੳੂਜ਼ੀਲੈਂਡ ਵਿੱਚ ਕਾਨੂੰਨ ਦੀ ਗੱਲ ਕਰੀਏ ਤਾਂ 18 ਸਾਲ ਤੋਂ ਘੱਟ ੳੁਮਰ ਦੇ ਬੱਚਿਅਾਂ ਨੂੰ ਸ਼ਰਾਬ ਨਹੀਂ ਵੇਚੀ ਜਾ ਸਕਦੀ, ਪਰ ਜੇਕਰ ਸ਼ਰਾਬ ਖ੍ਰੀਦਣ ਵਾਲੇ ਮਾਪਿਅਾਂ ਨਾਲ ਬੱਚੇ ਹਨ ਤਾਂ ੳੁਨਾਂ ਮਾਪਿਅਾਂ ਨੂੰ ਸ਼ਰਾਬ ਵੇਚੀ ਜਾ ਸਕਦੀ ਹੈ ਅਤੇ ਇਸ ਵਿੱਚ ਕੁਝ ਵੀ ਗੈਰ-ਕਾਨੂੰਨੀ ਨਹੀਂ ਹੈ |