ਸੈਂਕੜੇ ਯਾਰਾਂ-ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਸਟੰਟਮੈਨ ਜੋਨੀ ਡੇਂਜਰ ਦੀ ਯਾਦ ਵਿੱਚ ਕੱਢੀ ਵਿਸ਼ੇਸ਼ ਰਾਈਡ…

0
165

ਅਾਕਲੈਂਡ (28 ਅਪ੍ਰੈਲ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਬੁੱਧਵਾਰ ਸੜਕ ਹਾਦਸੇ ਦੌਰਾਨ ਮਾਰੇ ਗਏ, ਨਿੳੂਜ਼ੀਲੈਂਡ ਭਰ ਵਿੱਚ ਮਸ਼ਹੂਰ ਅਤੇ ਚਹੇਤੇ ਸਟੰਟਮੈਨ ਜੋਨੀ ਡੇਂਜਰ ਦੀ ਯਾਦ ਵਿੱਚ ਪਰਿਵਾਰਿਕ ਮੈਂਬਰਾਂ ਅਤੇ ਯਾਰਾਂ ਦੋਸਤਾਂ ਵਲੋਂ ਮਿਲ ਕੇ ਅਾਕਲੈਂਡ ਦੇ ਹਾਸਬਸਨ ਰੋਡ ਅਤੇ ਡੇਅਰੀ ਫਲੈਟ ਹਾਈਵੇਅ ਨਜ਼ਦੀਕ ਇੱਕ ਰਾਈਡ ਕੱਢੀ ਗਈ ਅਤੇ ੳੁਸਨੂੰ ਸ਼ਰਧਾਂਜਲੀ ਦਿੱਤੀ ਗਈ | 
ਦੱਸਣਯੋਗ ਹੈ ਕਿ ਜੋਨੀ ਡੇਂਜਰ ਨਿੳੂਜ਼ੀਲੈਂਡ ਵਾਸੀਅਾਂ ਵਿੱਚ ਕਾਫੀ ਹਰਮਨ ਪਿਅਾਰਾ ਸੀ | ਇਥੋਂ ਤੱਕ ਕਿ ਸਾਬਕਾ ਪ੍ਰਧਾਨ ਮੰਤਰੀ ਜੋਨ ਕੀਅ ਦੇ ਸਪੁੱਤਰ ਅਤੇ ਹੋਰ ਵੀ ਕਈ ਮਸ਼ਹੂਰ ਹਸਤੀਅਾਂ ਨੇ ੳੁਨਾਂ ਦੀ ਮੌਤ ਤੇ ਦੁੱਖ ਪ੍ਰਗਟਾਇਅਾ ਹੈ | ਜੋਨੀ ਡੇਂਜਰ ਦੇ ਇੰਸਟਾਗ੍ਰਾਮ ਤੇ ਤਕਰੀਬਨ 250,000 ਅਤੇ ਫੇਸਬੁੱਕ ਤੇ 203,000 ਫੋਲੋਅਰਜ ਹਨ |