ਸੋਸ਼ਲ ਮੀਡੀਆ ‘ਤੇ ਫੁਕਰੀ ਮਾਰਨੀ ਪਈ ਮਹਿੰਗੀ 

0
187

ਨਾਲੇ ਗੁਆਇਆ ਲਾਇਸੈਂਸ, ਨਾਲੇ ਹੋਇਆ ਸੈਂਕੜੇ ਡਾਲਰ ਜੁਰਮਾਨਾ 

ਆਕਲੈਂਡ (9 ਮਈ, ਹਰਪ੍ਰੀਤ ਸਿੰਘ): ਵਾਇਟਾਕਰੇ ਜ਼ਿਲ੍ਹਾ ਅਦਾਲਤ ਵੱਲੋਂ ਬੀਤੇ ਹਫਤੇ ਇੱਕ ਨੌਜਵਾਨ ਦਾ ਲਾਇਸੈਂਸ ਇਸ ਲਈ ਰੱਦ ਕਰ ਦਿੱਤਾ ਗਿਆ ਕਿਉਂਕਿ ਉਸ ਵੱਲੋਂ ਸੋਸ਼ਲ ਮੀਡੀਆ 'ਤੇ ਆਪਣੀਵੈਲਿੰਗਟਨ ਤੋਂ ਆਕਲੈਂਡ ਦੀ ਯਾਤਰਾ ਦੌਰਾਨ ਦੀ ਕਾਰ ਦੇ ਸਪੀਡੋ ਮੀਟਰ ਦੀ ਤਸਵੀਰ ਪਾਈ ਗਈ ਸੀ, ਜੋ ਕਿ ਕਾਨੂੰਨੀ ਰਫਤਾਰ ਸੀਮਾ ਤੋਂ ਕਿਤੇ ਵਧੇਰੇ ਸੀ। 

ਇਹ ਤਸਵੀਰ ਉਸਨੇ ਆਪਣੇ ਮਿੱਤਰਾਂ ਸਾਹਮਣੇ ਫੂਕਰੀ ਮਾਰਨ ਲਈ ਪਾਈ ਸੀ, ਪਰ ਇਸਨੂੰ ਇੱਕ ਪੁਲਿਸ ਕਰਮਚਾਰੀ ਨੇ ਆਨਲਾਈਨ ਦੇਖ ਲਿਆ ਅਤੇ ਮਾਮਲਾ ਅਦਾਲਤ ਵਿੱਚ ਪਹੁੰਚਿਆ। ਹੁਣ ਨੌਜਵਾਨ ਦਾ ਲਾਇਸੈਂਸ 6 ਮਹੀਨੇ ਲਈ ਰੱਦ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਉਸਨੂੰ ਸੈਂਕੜੇ ਡਾਲਰਾਂ ਦਾ ਜੁਰਮਾਨਾ ਵੀ ਕੀਤਾ ਗਿਆ ਹੈ।