ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਅਾਨੀ ਮਾਨ ਸਿੰਘ ਜੀ ਦੇ ਮਾਤਾ ਅਮਰਜੀਤ ਕੌਰ ਦਾ ਹੋਇਅਾ ਅਕਾਲਾ ਚਲਾਣਾ…

0
360

ਆਕਲੈਂਡ (20 ਆਕਲੈਂਡ ਬਿਊਰੋ): ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਦੇ ਮਾਤਾ ਅਮਰਜੀਤ ਕੌਰ(78) ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਹਨ। 
ਦੱਸਣਯੋਗ ਹੈ ਕਿ ਉਹ ਪਿੰਡ ਭਿੱਟੇਵੱਡ ਜਿਲਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ। ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਕੱਲ ਸਵੇਰੇ ਬ੍ਰਿਸਬੋਰਨ (ਆਸਟ੍ਰੇਲੀਆ) ਪੁੱਜੇ ਹੀ ਸਨ ਕਿ ਇਸ ਸੁਨੇਹੇ ਤੋਂ ਮਗਰੋਂ ਤੁਰੰਤ ਵਾਪਿਸ ਇੰਡੀਆ ਚਲੇ ਗਏ।

ਇਥੇ ਇਹ ਵੀ ਜਿਕਰਯੋਗ ਹੈ ਕਿ ਮਾਤਾ ਅਮਰਜੀਤ ਕੌਰ ਸੁਪਰੀਮ ਸਿੱਖ ਦੇ ਮੈਂਬਰ ਜਗਦੀਪ ਸਿੰਘ ਦੇ ਨਾਨੀ ਜੀ ਸਨ ਅਤੇ ਉਹ ਵੀ ਇੰਡੀਆ ਨੂੰ ਰਵਾਨਾ ਹੋ ਰਹੇ ਹਨ। ਸੁਪਰੀਮ ਸਿੱਖ ਸੁਸਾਇਟੀ ਵਲੋਂ  ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਅਤੇ ਜਗਦੀਪ ਸਿੰਘ ਜੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।