ਅਾਕਲੈਂਡ (5 ਸਤੰਬਰ) : ਫਲੈਟ ਬੁੱਸ਼ ਦੇ ਨਿਵਾਸੀ ਸ.ਸਰਮੇਲ ਸਿੰਘ ਗਿੱਲ(86) ਬੀਤੀ ਦੁਪਹਿਰ ਅਕਾਲ ਚਲਾਣਾ ਕਰ ਗਏ ਹਨ |
ਦੱਸਣਯੋਗ ਹੈ ਕਿ ੳੁਹ 1995 ਤੋਂ ਅਾਪਣੀ ਪੁੱਤਰੀ ਜਗਦੀਸ਼ ਕੌਰ ਅਤੇ ਸਰਬਜੀਤ ਕੌਰ ਕੋਲ ਨਿੳੂਜ਼ੀਲੈਂਡ ਰਹਿ ਰਹੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ |
ੳੁਹ ਪੰਜਾਬ ਤੋਂ ਪਿੰਡ ਗਿੱਲਵਾਲੀ ( ਅੰਮ੍ਰਿਤਸਰ) ਦੇ ਰਹਿਣ ਵਾਲੇ ਸਨ | 2004 ਵਿੱਚ ੳੁਨਾਂ ਦੀ ਧਰਮ ਪਤਨੀ ਅਤੇ 2 ਪੁੱਤਰ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ | ਹੁਣ ੳੁਨਾਂ ਦਾ ਪੋਤਰਾ ਹਰਿੰਦਰ ਸਿੰਘ ਗਿੱਲ ਵੀ ਨਿੳੂਜ਼ੀਲੈਂਡ ਵਿੱਚ ਰਹਿ ਰਿਹਾ ਹੈ |
ੳੁਨਾਂ ਦਾ ਅੰਤਿਮ ਸੰਸਕਾਰ 6 ਸਤੰਬਰ ਦਿਨ ਵੀਰਵਾਰ ਦੁਪਹਿਰ 1 ਵਜੇ ਅੈਨਸ ਫਿੳੂਨਰਲ ਹੋਮ ਅੈਂਡ ਓਨਸਾਈਟ ਕ੍ਰਿਮੇਸ਼ਨ, 11 ਬੋਲਡਰਵੁੱਡ ਪਲੇਸ ਅਾਕਲੈਂਡ ਵਿਖੇ ਹੋਵੇਗਾ |
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ੳੁਨਾਂ ਦੇ ਦੋਹਤੇ ਰਿੱਕੀ ਸੰਧੂ ਨਾਲ 021745175 ਅਤੇ ਦੋਹਤੇ ਜਗਦੀਪ ਖਹਿਰਾ ਨਾਲ 0211881429 ਤੇ ਸੰਪਰਕ ਕੀਤਾ ਜਾ ਸਕਦਾ ਹੈ |