ਹਜਾਰਾਂ ਨਿੳੂਜ਼ੀਲੈਂਡ ਵਾਸੀ ਹੋਏ ਨਿਰਾਸ਼, ਪੁਲਾੜ ਵਿੱਚ ਭੇਜੇ ਜਾਣ ਵਾਲੇ ਰਾਕੇਟ ਦਾ ਲਾਈਵ ਪ੍ਰਸਾਰਣ ਹੋਇਅਾ ਰੱਦ…

0
140

ਅਾਕਲੈਂਡ (24 ਜੂਨ) : ਰਾਕੇਟ ਲੈਬ ਵਲੋਂ ਅੱਜ ਸ਼ਾਮ ਇਲੈਕਟ੍ਰੋਨ ਰਾਕੇਟ ਨੂੰ ਪੁਲਾੜ ਵਿੱਚ ਛੱਡੇ ਜਾਣ ਦੀ ਪੂਰੀ ਯੋਜਨਾ ਬਣਾਈ ਗਈ ਸੀ ਅਤੇ ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਵੀ ਦਿਖਾਇਅਾ ਜਾਣਾ ਸੀ | 
ਪਰ ਰਾਕੇਟ ਨੂੰ ਪੁਲਾੜ ਵਿੱਚ ਭੇਜਿਅਾ ਜਾਣਾ ਰੱਦ ਹੋ ਗਿਅਾ, ਜਿਸਦੇ ਚੱਲਦੇ ਹਜ਼ਾਰਾਂ ਨਿੳੂਜ਼ੀਲੈਂਡ ਵਾਸੀਅਾਂ ਨੂੰ ਨਿਰਾਸ਼ ਹੋਣਾ ਪਿਅਾ |ਰਾਕੇਟ ਲੈਬ ਦੇ ਸੀਈਓ ਪੀਟਰ ਬੈੱਕ ਨੇ ਇਸ ਗੱਲ ਦੀ ਪੁੱਸ਼ਟੀ ਕੀਤੀ | ੳੁਨਾਂ ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਟ੍ਰੈਕਿੰਗ ਸਿਸਟਮ ਵਿੱਚ ਅਾਈ ਸਮੱਸਿਅਾ ਦੇ ਚੱਲਦਿਅਾਂ ਲਾਂਚ ਰੱਦ ਕੀਤਾ ਗਿਅਾ ਹੈ | 
ਦੱਸਣਯੋਗ ਹੈ ਕਿ ਇਹ ਰਾਕੇਟ ਅਾਪਣੀ ਸ਼੍ਰੇਣੀ ਵਿੱਚ ਦੂਜੇ ਰਾਕੇਟਾਂ ਦੇ ਮੁਕਾਬਲੇ ਕਾਫੀ ਛੋਟਾ ਹੈ ਅਤੇ ਇਸਦੀ ੳੁੱਚਾਈ ਸਿਰਫ 17 ਮੀਟਰ ਹੈ | ਇਹ 150 ਤੋਂ 225 ਕਿਲੋ ਦੇ ਵਿਚਕਾਰ ੳੁਪਗ੍ਰਹਿ ਅਾਪਣੇ ਨਾਲ ਲੈ ਜਾਣ ਦੀ ਸਮਰੱਥਾ ਰੱਖਦਾ ਹੈ |