ਹਰਨੇਕ ਨੇਕੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਦੇ ਅਾਦੇਸ਼ ਹੋਏ ਜਾਰੀ…

0
410

ਨਿੳੂਜ਼ੀਲੈਂਡ ਦੇ 20 ਗੁਰੂ ਘਰਾਂ ਦੀ ਇਕੱਤਰਤਾ ਦਾ ਅਸਰ
ਅਾਕਲੈਂਡ (17 ਮਈ) : ਨਿੳੂਜ਼ੀਲੈਂਡ ਦੇ ਗੁਰੂ ਘਰਾਂ ਵਲੋਂ ਕੀਤੀ ਅਪੀਲ ਅਤੇ ਇੰਡੀਅਾ ਤੋਂ ਵੀ ਵੱਖ-ਵੱਖ ਧਾਰਮਿਕ ਜੱਥੇਬੰਦੀਅਾਂ ਵਲੋਂ ਕੀਤੀ ਅਪੀਲ ਤੇ ਕਾਰਵਾਈ ਕਰਦਿਅਾਂ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਹਰਨੇਕ ਨੇਕੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਦੇ ਅਾਦੇਸ਼ ਜਾਰੀ ਹੋਏ ਹਨ | 
ਦੱਸਣਯੋਗ ਹੈ ਕਿ ਹਰਨੇਕ ਨੇਕੀ ਵਲੋਂ ਰੇਡੀਓ ਵਿਰਸਾ ਰਾਂਹੀ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ, ਵੱਖ-ਵੱਖ ਪ੍ਰਚਾਰਕਾਂ, ਬੀਬੀਅਾਂ, ਸਿੱਖ ਸ਼ਹੀਦਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਗਈ ਸੀ | ਜਿਸਨੂੰ ਨਾ-ਸਹਿਣ ਕਰਦਿਅਾਂ ਨਿੳੂਜ਼ੀਲੈਂਡ ਦੇ ਗੁਰਦੁਅਾਰਾ ਸਾਹਿਬ ਦੀਅਾਂ ਪ੍ਰਬੰਧਕ ਕਮੇਟੀਅਾਂ ਵਲੋਂ ੳੁਸਦਾ ਵਿਰੋਧ ਕੀਤਾ ਗਿਅਾ ਸੀ ਅਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਹਰਨੇਕ ਨੇਕੀ ਨੂੰ 10 ਦਿਨਾਂ ਵਿੱਚ ੳੁਥੇ ਪੇਸ਼ ਹੋਣ ਦੇ ਅਾਦੇਸ਼ ਜਾਰੀ ਕੀਤੇ ਗਏ ਹਨ, ਜੇਕਰ ਹਰਨੇਕ ਨੇਕੀ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਾਦੇਸ਼ ਦੀ ੳੁਲੰਘਣਾ ਕੀਤੀ ਗਈ ਤਾਂ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ |