ਹਰਨੇਕ ਸਿੰਘ ਨੇਕੀ ਖਿਲਾਫ ਨਿੳੂਜ਼ੀਲੈਂਡ ਦੇ 18 ਗੁਰੂ ਘਰਾਂ ਦੇ ਪ੍ਰਬੰਧਕਾਂ ਨੇ ਕੀਤੀ ਨਿਊਜੀਲੈਡ ਪੁਲਿਸ ਨਾਲ ਲੰਬੀ ਚੌੜੀ ਮੀਿਟੰਗ…

0
605

ਅਾਕਲੈਂਡ (9 ਮਈ) : ਅੱਜ ਤਕਰੀਬਨ 18 ਗੁਰਦੁਅਾਰਾ ਸਾਹਿਬ ਜਿੰਨਾਂ ਵਿੱਚ ਗੁਰਦੁਅਾਰਾ ਗੁਰੂ ਨਾਨਕ ਦੇਵ ਸਾਹਿਬ ੳੁਟਾਹੂਹੂ, ਗੁਰਦੁਅਾਰਾ ਕਲਗੀਧਰ ਸਾਹਿਬ ਟਾਕਾਨੀਨੀ, ਗੁਰੂ ਅਰਜਨ ਦੇਵ ਸਾਹਿਬ ਐਵਨਡੇਲ, ਗੁਰਦੁਅਾਰਾ ਸਾਹਿਬ ਗੁਰੂ ਹਰਿਕ੍ਰਸ਼ਨ ਸ਼ਾਹਿਬ ਨਿੳੂ ਲਿਨ, ਗੁਰਦੁਅਾਰਾ ਸਾਹਿਬ ਨੋਰਥਸ਼ੋਰ, ਗੁਰਦੁਅਾਰਾ ਸਿੰਘ ਸਭਾ ਹੇਸਟਿੰਗਜ਼, ਗੁਰਦੁਅਾਰਾ ਸਿੰਘ ਸਭਾ ਟੀ-ਪੁਕੀ, ਗੁਰਦੁਅਾਰਾ ਕਲਗੀਧਰ ਸਾਹਿਬ ਟੌਰੰਗਾ, ਪਾਲਮਰਸਟਨ ਨੋਰਥ ਦੇ ਦੋ ਗੁਰਦੁਅਾਰਾ ਸਾਹਿਬ, ਗੁਰਦੁਅਾਰਾ ਸਿੰਘ ਸਭਾ ਕ੍ਰਾਈਸਚਰਚ, ਗੁਰਦੁਅਾਰਾ ਸਾਹਿਬ ਪਾਪਾਕੁਰਾ, ਗੁਰਦੁਅਾਰਾ ਗੁਰੂ ਰਵੀਦਾਸ ਬੰਬੇ ਹਿੱਲ, ਗੁਰਦੁਅਾਰਾ ਦਸ਼ਮੇਸ਼ ਦਰਬਾਰ ਕੋਲਮਰ ਰੋਡ, ਗੁਰਦੁਅਾਰਾ ਗੁਰੂ ਅਮਰਦਾਸ ਜੀ ਰੋਟੋਰੂਅਾ, ਗੁਰਦੁਅਾਰਾ ਗੁਰੂ ਹਰਗੋਿਬੰਦ ਸਾਹਿਬ ਜੀ ਵੀਰੀ ਸਟੇਸ਼ਨ, ਗੁਰਦੁਅਾਰਾ ਨਾਨਕਸਰ ਠਾਠ ਮੈਨੂਰੇਵਾ ਸ਼ਾਮਿਲ ਹਨ, ਦੇ ਨੁੰਮਾਇਦਿਆਂ ਨੇ ਹਰਨੇਕ ਸਿੰਘ ਨੇਕੀ ਦੇ ਮਾਮਲੇ ਵਿੱਚ ਪੁਲਿਸ ਨਾਲ ਮੀਟਿੰਗ ਲੰਬੀ ਚੌੜੀ ਮੀਿਟੰਗ ਕੀਤੀ |

ਜਿਸ ਵਿੱਚ ਗੰਭੀਰਤਾ ਨਾਲ ਮੁੱਦੇ ਵਿਚਾਰੇ ਗਏ ਅਤੇ ਹਰਨੇਕ ਸਿੰਘ ਨੇਕੀ ਵਲੋ ਸਿੱਖ ਗੁਰੂਆ, ਇਤਿਹਾਸ, ਪ੍ਰਚਾਰਕਾਂ, ਕੌਮ ਦੇ ਸ਼ਹੀਦਾਂ ਅਤੇ ਗੁਰੂ ਗ੍ਰੰਥ ਸਾਹਿਬ ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ । ਇਸ ਵਿੱਚ ਸਾਰਜੈਂਟ, ਕਮਿੳੁਨਿਟੀ ਅਡਵਾਈਜ਼ਰ ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਸਿੱਖ ਸੰਗਤਾਂ ਵੀ ੳੁਥੇ ਮੌਜੂਦ ਸਨ |
ਇਸ ਵਿੱਚ ਪੁਲਿਸ ਵਲੋ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਜਿਸ ਬਾਰੇ ਪੁਲਿਸ ਨੇ ਸੰਸਥਾਵਾਂ ਵਲੋ ਦਲਜੀਤ ਸਿੰਘ ਨੂੰ ਕਮੇਟੀ ਬਣਾਉਣ ਦੀ ਸੇਵਾ ਸੌਪੀ ਗਈ ਹੈ, ਜੋ ਕਿ ਇਸ ਮਸਲੇ ਤੇ ਕੰਮ ਕਰੇਗੀ | 
ਵਕੀਲ ਮੈਟ ਰੌਬਸਨ ਸਾਰੀ ਮੀਿਟੰਗ ਦੌਰਾਨ ਹਾਜਿਰ ਰਹੇ ।ਮੀਿਟੰਗ ਚ ਸ਼ਾਮਿਲ ਬੀਬੀਆਂ ਅਤੇ ਸਿੰਘਾਂ ਨੇ ਵਿਚਾਰ ਦਿੱਤੇ । ਅੱਜ ਦੀ ਮੀਿਟੰਗ ਚ ਪਰਮਿੰਦਰ ਸਿੰਘ, ਦਲਜੀਤ ਸਿੰਘ, ਨਵਤੇਜ ਸਿੰੰਘ, ਗੁਿਰੰਦਰਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਖੜਕ ਸਿੰਘ, ਸਰਵਨ ਸਿੰਘ, ਦਾਰਾ ਸਿੰਘ, ਅਸ਼ਵਿੰਦਰ ਸਿੰਘ ਭੱਟੀ, ਗੁਰਨੇਕ ਸਿੰੰਘ ਨਿੱਝਰ, ਗੁਰਿੰਦਰ ਸਿੰਘ ਸ਼ਾਦੀਪੁਰ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ ਅਤੇ ਬੀਬੀ ਦਵਿੰਦਰ ਕੌਰ ਨੇ ਵਿਚਾਰ ਰੱਖੇ ਅਤੇ ਕਿਹਾ ਕੇ ਹਾਲਾਤ ਕਾਨੂੰਨ ਤੋ ਬਾਹਰ ਹੁੰਦੇ ਜਾ ਰਹੇ ਹਨ ਸੋ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਨੇਕੀ ਦੇ ਸਾਰੇ ਮਾਧਿਅਮ ਨੂੰ ਜਿੰਦਾ ਲਾਇਆ ਜਾਵੇ । ਇਹ ਪਹਿਲੀ ਵਾਰ ਹੈ ਨਿਊਜੀਲੈਡ ਚ 18 ਗੁਰੂ ਘਰ ਇੱਕ ਸੁਰ ਚ ਸਿੱਖ ਮੁਦਿਆਂ ਤੇ  ਇਕੱਠੇ ਹੋਏ ਹਨ । ਅਕਾਲੀ ਦਲ ਦੇ ਉਤਮ ਚੰਦ, ਜਸਿਵੰਦਰ ਸਿੰਘ ਨਾਗਰਾ ਅਤੇ ਮੈਟ ਰੌਬਸਨ ਨੇ ਵਿਚਾਰ ਰੱਖੇ ।