ਹਵੇਰਾ ਸਿਨੇਮਾ-2

0
164

ਅਾਕਲੈਂਡ (24 ਅਪ੍ਰੈਲ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) "ਹਵੇਰਾ ਦੇ ਸਿਨੇਮਾ-2" ਦੇ ਮਾਲਕ ਵਲੋਂ ਅਾਮ ਲੋਕਾਂ ਨੂੰ ਸਾਫ-ਸੁਥਰੇ ਬੂਟ ਅਤੇ ਸਾਫ-ਸੁਥਰੇ ਕੱਪੜੇ ਸਿਨੇਮਾ ਵਿੱਚ ਪਾ ਕੇ ਅਾੳੁਣ ਲਈ ਇਹ ਡਰੈੱਸ ਕੋਡ ਰੱਖਿਅਾ ਗਿਅਾ ਹੈ | ੳੁਨਾਂ ਨੇ ਸੋਚਿਅਾ ਵੀ ਨਹੀਂ ਸੀ ੳੁਨਾਂ ਦੇ ਇਸ ਫੈਸਲੇ ਨੂੰ ਦੁਨੀਅਾ ਭਰ ਵਿੱਚ ਸਲਾਹਿਅਾ ਜਾਵੇਗਾ, ਕਿੳੁਕਿ ਸ਼ੋਸ਼ਲ ਮੀਡੀਅਾ ਤੇ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ |
ਮੈਨੇਜਰ ਕ੍ਰਿਸਟੀ ਬਰਕ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਜੇਕਰ ਪੱਬਾਂ ਅਤੇ ਕਲੱਬਾਂ ਵਿੱਚ ਡਰੈਸ ਕੋਡ ਹੋ ਸਕਦੇ ਹਨ ਤਾਂ ਸਿਨੇਮੇ ਵਿੱਚ ਕਿੳੁਂ ਨਹੀਂ | ੳੁਨਾਂ ਕਿਹਾ ਕਿ ਅਸੀਂ ਗ੍ਰਾਹਕਾਂ ਤੋਂ ਕੁਝ ਖਾਸ ਨਹੀਂ ਮੰਗਿਅਾ ਹੈ, ਬਲਕਿ ਸਾਫ ਸੁਥਰੇ ਬੂਟ ਅਤੇ ਢੰਗ ਦੇ ਕੱਪੜੇ ਪਾੳੁਣ ਲਈ ਹੀ ਕਿਹਾ ਹੈ |