ਹਾਕਸਬੇਅ ਦੇ ਸਬਵੇਅ ‘ਤੇ ਦਿੱਤਾ ਗਿਆ ਹਿੰਸਕ ਲੁੱਟ ਦੀ ਵਾਰਦਾਤ ਨੂੰ ਅੰਜਾਮ

0
110

ਕਰਮਚਾਰੀ ਦੀ ਗਰਦਨ 'ਤੇ ਛੂਰਾ ਰੱਖ ਲੁੱਟੀ ਨਕਦੀ

ਆਕਲੈਂਡ (30 ਜੁਲਾਈ, ਹਰਪ੍ਰੀਤ ਸਿੰਘ): ਹਾਕਸੇ ਬੇਅ ਦੇ ਵਾਇਪੇਕੁਰਾਓ ਉਪਨਗਰ ਵਿੱਚ ਹਥਿਆਰਬੰਦ ਲੁਟੇਰਿਆਂ ਵਲੋਂ ਸਬਵੇਅ 'ਤੇ ਹਿੰਸਕ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ। 

ਵਧੇਰੇ ਜਾਣਕਾਰੀ ਦਿੰਦਿਆਂ ਕਰਮਚਾਰੀ ਨੇ ਦੱਸਿਆ ਕਿ ਲੁਟੇਰਿਆਂ ਨੇ ਆਉਂਦੇ ਹੀ ਉਸਨੂੰ ਜਮੀਨ ਉੱਤੇ ਸੁੱਟ ਲਿਆ ਅਤੇ ਇੱਕ ਲੁਟੇਰੇ ਨੇ ਛੂਰਾ ਉਸਦੀ ਗਰਦਨ 'ਤੇ ਰੱਖ ਕੇ ਨਕਦੀ ਦੀ ਮੰਗ ਕੀਤੀ, ਕਰਮਚਾਰੀ ਅਨੁਸਾਰ ਦੂਜੇ ਲੁਟੇਰੇ ਕੋਲ ਹਥੌੜਾ ਸੀ। ਲੁਰੇਟੇ ਇਸ ਦੌਰਾਨ ਕਾਫੀ ਹਿੰਸਕ ਦਿਖੇ ਅਤੇ ਆਪਣੀ ਜਾਨ ਬਚਾਉਣ ਲਈ ਕਰਮਚਾਰੀ ਨੇ ਲੁਟੇਰਿਆਂ ਦੀ ਹਰ ਗੱਲ ਮੰਨੀ । ਲੁੱਟ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਸਟੋਰ ਵਿੱਚੋਂ ਪੈਦਲ ਹੀ ਨਿਕਲੇ ਦੱਸੇ ਜਾ ਰਹੇ ਹਨ।