ਹਾਕਸ ਬੇਅ ਵਿੱਚ ਅਾਏ ਹੜਾਂ ਦੇ ਚੱਲਦਿਅਾਂ ਫਲਾਂ ਦੇ ਬਗੀਚਿਅਾਂ ਨੂੰ ਹੋਇਅਾ ਭਾਰੀ ਨੁਕਸਾਨ…

0
125

ਅਾਕਲੈਂਡ (13 ਜੂਨ) : ਬੁਰੇ ਮੌਸਮ ਦੇ ਚੱਲਦਿਅਾਂ ਹਾਕਸਬੇਅ ਵਿੱਚ ਬਣੇ ਹੜਾਂ ਦੇ ਹਲਾਤ ਕਾਰਨ ੳੁਥੋਂ ਦੇ ਜਿਅਾਦਾਤਰ ਫਲਾਂ ਦੇ ਬਗੀਚੇ ਬੁਰੀ ਤਰਾਂ ਨੁਕਸਾਨੇ ਗਏ ਹਨ | 
ਜਿਕਰਯੋਗ ਹੈ ਕਿ ਬੀਤੇ ਸੋਮਵਾਰ ਨੋਰਥ ਅਾਈਲੈਂਡ ਵਿੱਚ ਭਾਰੀ ਮੀਂਹ ਪਿਅਾ ਸੀ, ਜਿਸ ਦੇ ਵਿੱਚ ਹਾਕਸ ਬੇਅ ਅਤੇ ਗਿਸਬੋਰਨ ਦੇ ਨਿਵਾਸੀਅਾਂ ਨੂੰ ਝੱਲਣੀ ਪਈ ਸੀ | ਮੌਸਮ ਵਿਭਾਗ ਵਲੋਂ ਤਕਰੀਬਨ 130mm ਬਾਰਿਸ਼ ਸਿਰਫ 12 ਘੰਟਿਅਾਂ ਵਿੱਚ ਹੀ ਦਰਜ ਕੀਤੀ ਗਈ ਸੀ | 
ਕਿਸਾਨਾਂ ਦਾ ਇਸ ਬਾਬਤ ਕਹਿਣਾ ਹੈ ਕਿ ੳੁਨਾਂ ਦੇ ਹਲਾਤ ਇਸ ਮੌਸਮ ਦੇ ਚੱਲਦਿਅਾਂ ਕਾਫੀ ਮਾੜੇ ਹਨ | ਪਰ ਕਿਸਾਨਾਂ ਦਾ ਫਿਰ ਵੀ ਕਹਿਣਾ ਹੈ ਕਿ ੳੁਨਾਂ ਦੇ ਬਗੀਚਿਅਾਂ ਨੂੰ ਹੋਣ ਵਾਲਾ ਨੁਕਸਾਨ ਕਾੳੁਂਸਲ ਦੀਅਾਂ ਡ੍ਰੇਨਜ ਅਤੇ ਫਲੱਡ ਸਕੀਮਾਂ ਦੇ ਕਾਰਨ ਘੱਟ ਹੋਇਅਾ ਹੈ, ਜੇਕਰ ਇਹ ਸਕੀਮਾਂ ਨਾਂ ਹੁੰਦੀਅਾਂ ਤਾਂ ਹਲਾਤ ਹੋਰ ਵੀ ਮਾੜੇ ਹੋਣੇ ਸਨ |