ਹਾਰਬਰ ਬ੍ਰਿਜ ਤੇ ਸਕਾਈਪਾਥ ਦੀ ਕੰਸਟ੍ਰਕਸ਼ਨ ਦਾ ਕੰਮ ਸ਼ੁਰੂ ਹੋ ਸਕਦਾ ਹੈ ਅਗਲੇ ਸਾਲ…

0
112

ਆਕਲੈਂਡ (26 ਫਰਵਰੀ) : ਆਕਲੈਂਡ ਦੇ ਹਾਰਬਰ ਬ੍ਰਿਜ ਤੇ ਸਕਾਈਪਾਥ ਦੀ ਕੰਸਟ੍ਰਕਸ਼ਨ ਦਾ ਕੰਮ ਅਗਲੇ ਸਾਲ ਤੋਂ ਸ਼ੁਰੂ ਹੋ ਜਾਵੇਗਾ, ਇਸ ਗੱਲ ਦੀ ਜਾਣਕਾਰੀ ਟ੍ਰਾਂਸਪੋਰਟ ਅਥਾਰਟੀ ਵਲੋਂ ਦਿੱਤੀ ਗਈ |
ਉਨਾਂ ਦੱਸਿਆ ਕਿ ਉਹ ਇਸ ਵਿਸ਼ਾਲ ਪ੍ਰੋਜੈਕਟ ਲਈ ਡਿਜ਼ਾਈਨ ਤਿਆਰ ਕਰ ਰਹੇ ਹਨ ਤਾਂ ਜੋ ਇਸ ਬ੍ਰਿਜ ਤੇ ਪੈਦਲ ਤੁਰਨ ਵਾਲੇ, ਸਾਈਕਲ ਚਾਲਕ ਅਤੇ ਸਕੂਟਰ ਚਾਲਕਾਂ ਲਈ ਰਸਤਾ ਬਣਾਇਆ ਜਾ ਸਕੇ |
ਐਨਜ਼ੈਡਟੀਏ ਦੇ ਜਨਰਲ ਮੈਨੇਜਰ ਸਿਸਟਮ ਡਿਜ਼ਾਈਨ ਐਂਡ ਡਿਲਵਰੀ ਬ੍ਰੈੱਟ ਗਲਿਡਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੋਜੈਕਟ ਸਭ ਲਈ ਲਾਹੇਵੰਦ ਹੋ ਕੇ ਸਾਹਮਣੇ ਆਵੇਗਾ | ਉਨਾਂ ਦੱਸਿਆ ਕਿ 1 ਕਿ:ਮੀ ਤੋਂ 4 ਕਿ:ਮੀ ਦਾ ਚੌੜਾ ਰਸਤਾ ਨੋਰਥਕੋਂਟ ਅਤੇ ਵੈਸਟ ਹੈਵਨ ਤੋਂ ਜੋੜਿਆ ਜਾਵੇਗਾ | ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਤੇ ਤਕਰੀਬਨ $67 ਮਿਲੀਅਨ ਦਾ ਖਰਚ ਆਵੇਗਾ |