ਹਿੰਸਕ ਲੁੱਟ ਦੀ ਵਾਰਦਾਤ ਦੇ ਚੱਲਦਿਅਾਂ ਹੇਸਟਿੰਗਜ਼ ਵਿੱਚ ਕਰਵਾਏ ਗਏ ਕਈ ਸਕੂਲ ਬੰਦ…

0
315

ਅਾਕਲੈਂਡ (1 ਜੂਨ) 🙁 ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਅੱਜ ਹੇਸਟਿੰਗਜ਼ ਦੇ ਕਿੰਗ ਸਟ੍ਰੀਟ ਦੀ ਇੱਕ ਬਾਰ ਵਿੱਚ ਹਿੰਸਕ ਲੁੱਟ ਦੀ ਵਾਰਦਾਤ ਹੋਣ ਮਗਰੋਂ ਪੁਲਿਸ ਨੇ ਸਾਵਧਾਨੀ ਵਰਤਦਿਅਾਂ ਇਲਾਕੇ ਕਈ ਸਕੂਲ ਬੰਦ ਕਰਵਾ ਦਿੱਤੇ ਗਏ ਹਨ |
ਕਿੳੁਕਿ ਮੌਕੇ ਤੇ ਪੁੱਜੀ ਹਥਿਅਾਰਬੰਦ ਪੁਲਿਸ ਵਲੋਂ ਲੁਟੇਰਿਅਾਂ ਦੀ ਭਾਲ ਕੀਤੀ ਜਾ ਰਹੀ ਸੀ | 
ਪੁਲਿਸ ਦੇ ਬੁਲਾਰੇ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਸਾਵਧਾਨੀ ਦੇ ਤੌਰ ਤੇ ਸਕੂਲ ਬੰਦ ਕਰਵਾਏ ਗਏ ਹਨ ਤਾਂ ਜੋ ਲੁਟੇਰਿਅਾਂ ਦੀ ਭਾਲ ਮੌਕੇ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ |