ਹੈਂਡਰਸਨ ਦੇ ਕੈਮੀਕਲ ਮੈਨੂਫੈਕਚਰਿੰਗ ਪਲਾਂਟ ਵਿੱਚ ਲੱਗੀ ਭਿਅਾਨਕ ਅੱਗ…

0
135

ਅਾਕਲੈਂਡ (4 ਅਗਸਤ) : ਹੈਂਡਰਸਨ ਦੇ ਕੈਮੀਕਲ ਮੈਨੂਫੈਕਚਰਿੰਗ ਪਲਾਂਟ ਵਿੱਚ ਭਿਅਾਨਕ ਅੱਗ ਲੱਗਣ ਦੇ ਚੱਲਦਿਅਾਂ ਵੱਡੇ ਪੈਮਾਨੇ ਤੇ ਫਾਇਰ ਵਿਭਾਗ ਦੀਅਾਂ ਗੱਡੀਅਾਂ ਨੂੰ ਬੁਲਾਇਅਾ ਗਿਅਾ | 
ਘਟਨਾ ਹੈਂਡਰਸਨ ਦੀ ਟੀ ਪਾਇ ਪਲੇਨ ਸਵੇਰੇ 11 ਵਜੇ ਵਾਪਰੀ ਦੱਸੀ ਜਾ ਰਹੀ ਹੈ, ਜਿਥੇ ਇੰਡਸਟ੍ਰੀਅਲ ਕੈਮੀਕਲ ਦਾ ਓਵਨ ਲੀਕ ਹੋ ਗਿਅਾ ਅਤੇ ਭਿਅਾਨਕ ਅੱਗ ਲੱਗ ਗਈ ਹੈ | 
ਮੌਕੇ ਤੇ ਅੈਫਅੈਨਈਜ਼ੈਡ ਦੇ ਕਰਮਚਾਰੀਅਾਂ ਨੂੰ ਬੁਲਾਇਅਾ ਗਿਅਾ | ਅੈਫਅੈਨਈਜ਼ੈਡ ਦੇ ਬੁਲਾਰੇ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਮੌਕੇ ਤੇ 14 ਅੱਗ ਬੁਝਾੳੂ ਯੰਤਰ, ਇੱਕ ਕਮਾਂਡੋ ਯੁਨਿਟ 2 ਅਸਿਸਟੈਂਟ ਏਰੀਅਾ ਕਮਾਂਡਰ ਅਤੇ ਇੱਕ ਏਰੀਅਾ ਕਮਾਂਡਰਾਂ ਨੂੰ ਬੁਲਾਇਅਾ ਗਿਅਾ |
ਦੱਸਣਯੋਗ ਹੈ ਕਿ ਅੱਗ ੳੁਦਯੋਗਿਕ ਭੱਠੀ ਦੇ ਅੰਦਰ ਲੱਗੀ ਸੀ ਅਤੇ ਇਮਾਰਤ ਵਿਚੋਂ ਧੂੰਅਾਂ ਨਿਕਲ ਰਿਹਾ ਸੀ |