ਹੈਂਡਰਸਨ ਵਿੱਚ ਹੋਏ ਧਮਾਕੇ ਤੋਂ ਬਾਅਦ ਕਈ ਘਰਾਂ ਦੀਆਂ ਟੁੱਟੀਆਂ ਖਿੜਕੀਆਂ 

0
108

ਆਕਲੈਂਡ (3 ਸਤੰਬਰ): ਪੱਛਮੀ ਆਕਲੈਂਡ ਦੇ ਹੈਂਡਰਸਨ ਦੇ ਡੌਨ ਬੱਕ ਰੋਡ ਤੇ ਸਥਿਤ ਇਕ ਘਰ ਵਿੱਚ ਹੋਏ ਧਮਾਕੇ ਤੋਂ ਬਾਅਦ ਆਲੇ ਦੁਆਲੇ ਦੇ ਘਰਾਂ ਦਾ ਵੀ ਕਾਫੀ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ਵਿੱਚ ਜਿੱਥੇ ਉਕਤ ਘਰ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ ਉਸ ਦੇ ਨਾਲ ਹੀ ਆਲੇ ਦੁਆਲੇ ਦੇ ਕਈ ਘਰਾਂ ਦੀਆਂ ਖਿੜਕੀਆਂ ਵੀ ਟੁੱਟੀਆਂ ਦੱਸੀਆਂ ਜਾ ਰਹੀਆਂ ਹਨ।
ਇੱਕ ਗੁਆਂਢੀ ਨੇ ਤਾਂ ਧਮਾਕੇ ਬਾਰੇ ਕੁਝ ਇੰਝ ਬਿਆਨ ਕੀਤਾ ਕਿ ਜਿਸ ਤਰ੍ਹਾਂ ਕੋਈ ਬੰਬ ਫਟਿਆ ਹੋਵੇ। ਧਮਾਕੇ ਤੋਂ ਤੁਰੰਤ ਬਾਅਦ ਘਰ ਵਿੱਚੋਂ ਵੱਡੇ ਧੂੰਏ ਦੇ ਗੁਬਾਰ ਨਿਕਲਦੇ ਵੀ ਦੇਖੇ ਗਏ ਅਤੇ ਘਟਨਾ ਸ਼ਾਮ ਪੰਜ ਵਜੇ ਦੇ ਨਜ਼ਦੀਕ ਵਾਪਰੀ ਦੱਸੀ ਜਾ ਰਹੀ ਹੈ। ਮੌਕੇ ਤੇ ਐਮਰਜੈਂਸੀ ਵਿਭਾਗ ਦੀਆਂ ਟੀਮਾਂ ਅਤੇ ਪੁਲਿਸ ਪੁੱਜੀ ਦੱਸੀ ਜਾ ਰਹੀ ਹੈ।