ਹੈਮਿਲਟਨ ਦੀ ਮਹਿਲਾ ਦੀ ਮੱਦਦ ਦੇ ਲਈ 2 ਦਿਨਾਂ ਵਿੱਚ $70,000 ਕੀਤੇ ਗਏ ਇਕੱਠੇ…

0
166

ਅਾਕਲੈਂਡ (12 ਅਗਸਤ) : ਹੈਮਿਲਟਨ ਦੀ ਰਹਿਣ ਵਾਲੀ, ਸੁਭਾਅ ਦੀ ਬਹੁਤ ਹੱਸਮੁੱਖ ਅਤੇ ਲੋਕਾਂ ਦੀ ਮੱਦਦ ਕਰਨ ਵਾਲੀ ਅੈਬੀ ਹਾਰਲੇ ਅਾਪਣੇ ਪਤੀ ਰੀਚਰਡ, ਧੀ ਸੋਫੀ ਅਤੇ ਬੇਟੇ ਟੋਬੀ ਨਾਲ ਬੀਤੇ ਹਫਤੇ ਬਾਲੀ ਵਿੱਚ ਛੁੱਟੀਅਾਂ ਮਨਾੳੁਣ ਗਈ ਸੀ | 
ਪਰ ੳੁਸਨੂੰ ਬੁਖਾਰ ਹੋਣ ਦੇ ਚੱਲਦਿਅਾਂ ੳੁਸਦਾ ਅੈਂਮਰਜੈਂਸੀ ਆਪਰੇਸ਼ਨ ਕਰਨਾ ਪਿਅਾ ਅਤੇ ਅਾਪਰੇਸ਼ਨ ਸਫਲ ਹੋ ਗਿਅਾ, ਪਰ ਅਾਪਰੇਸ਼ਨ ਤੋਂ ਬਾਅਦ ੳੁਸਨੂੰ ਅਕਿੳੂਟ ਰੈਸਪੀਰੇਟਰੀ ਸਿੰਡਰੋਮ ਹੋ ਗਿਅਾ, ਜਿਸਦੇ ਚੱਲਦੇ ੳੁਸਦਾ ਇੱਕ ਫੇਫੜਾ ਖਰਾਬ ਹੋ ਗਿਅਾ |
ਹੁਣ ੳੁਸਦੇ ਠੀਕ ਹੋਣ ਨੂੰ ਤਕਰੀਬਨ 4 ਹਫਤੇ ਦਾ ਸਮਾਂ ਲੱਗੇਗਾ | ਇਸ ਲਈ ੳੁਹ ੳੁਥੇ ਹੀ ਭਰਤੀ ਰਹੇਗੀ | ਇਸ ਖਰਚੇ ਦੀ ਪੂਰਤੀ ਲਈ ੳੁਸਦੇ ਪਰਿਵਾਰ ਵਲੋਂ "ਗਿਵ ਅ ਲਿਟਲ" ਪੇਜ ਬਣਾਇਅਾ ਗਿਅਾ ਤਾਂ ਸਿਰਫ ਦੋ ਦਿਨਾਂ ਵਿੱਚ ਹੀ $70,000 ਇਕੱਠਾ ਹੋ ਗਿਅਾ | ਲੋਕਾਂ ਵਲੋਂ ਦਿਖਾਈ ਗਈ ਇਸ ਦਰਿਅਾਦਿਲੀਂ ਲਈ ਪਰਿਵਾਰ ਵਲੋਂ ੳੁਨਾਂ ਦਾ ਧੰਨਵਾਦ ਕੀਤਾ ਗਿਅਾ |