ਹੈਮਿਲਟਨ ਵਿੱਚ ਪੈਦਾ ਹੋਇਆ ਸੂਮੋ ਬੱਚਾ, ਹੈਰਾਨ ਹੋਏ ਡਾਕਟਰ ਅਤੇ ਮੈਡੀਕਲ ਸਟਾਫ…

0
160

 

ਮਾਪਿਆਂ ਵਲੋਂ ਖ੍ਰੀਦੇ ਕੱਪੜਿਆਂ ਵਿਚੋਂ ਇੱਕ ਵੀ ਸੂਟ ਫਸਿਆ ਤੱਕ ਨਹੀਂ

ਆਕਲੈਂਡ (8 ਮਈ, ਹਰਪ੍ਰੀਤ ਸਿੰਘ) : ਹੈਮਿਲਟਨ ਦੀ ਰਹਿਣ ਵਾਲੀ ਨਿਕੋਲੀਨਾ ਨਿਕੋਂਬ ਵਲੋਂ ਬੀਤੇ ਦਿਨੀਂ ਆਪਣੇ ਬੱਚੇ ਨੂੰ ਜਨਮ ਦਿੱਤਾ ਗਿਆ | ਬੱਚਾ ਪੂਰੀ ਤਰਾਂ ਸਧਾਰਨ ਡਿਲਵਰੀ ਨਾਲ ਹੋਇਆ, ਪਰ ਹੈਰਾਨੀ ਦੀ ਗੱਲ ਹੈਕਿ ਬੱਚੇ ਦਾ ਵਜਨ 6 ਕਿਲੋ ਸੀ, ਜੋ ਕਿ ਆਮ ਬੱਚੇ ਨਾਲੋਂ ਲਗਭਗ ਦੁੱਗਣਾ ਸੀ | ਇਸ ਗੱਲ ਤੋਂ ਡਾਕਟਰਾਂ ਸਮੇਤ ਪੂਰਾ ਸਟਾਫ ਹੈਰਾਨ ਸੀ |
ਜਨਮ ਵੇਲੇ ਬੱਚੇ ਦਾ ਵਜਨ 6 ਕਿਲੋ ਦਾ ਸੀ ਅਤੇ ਉਸਦਾ ਕੱਦ 175 ਸੈਂ:ਮੀ ਸੀ | ਉਸਨੂੰ ਤਾਂ ਉਸਦੇ ਮਾਪਿਆਂ ਵਲੋਂ ਖ੍ਰੀਦੇ ਕੱਪੜੇ ਵੀ ਪੂਰੇ ਨਹੀਂ ਆ ਰਹੇ ਸਨ ਅਤੇ ਦੋ ਸਾਲ ਦੇ ਬੱਚੇ ਦੀ ਉਮਰ ਦੇ ਕੱਪੜੇ ਖ੍ਰੀਦ ਕੇ ਉਸਨੂੰ ਪਵਾਏ ਗਏ | 
ਲੱਗਦਾ ਵੱਡਾ ਹੋ ਕੇ ਸੂਮੋ ਭਲਵਾਨ ਹੀ ਬਣੂ !