ਹੈਮਿਲਟਨ ਵਿੱਚ ਬਦਮਾਸ਼ਾਂ ਨੇ ਵਿਅਕਤੀ ਦੇ ਘਰ ਵੜ ਕੇ ਕੀਤੀ ਮਾਰੀ ਗੋਲੀ…

0
114

ਅਾਕਲੈਂਡ (21 ਸਤੰਬਰ) : ਹੈਮਿਲਟਨ ਦੇ ਇੱਕ 35 ਸਾਲਾ ਵਿਅਕਤੀ ਨੂੰ ੳੁਸੇ ਦੇ ਹੀ ਘਰ ਵਿੱਚ ਬੀਤੇ ਬੁੱਧਵਾਰ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਾਇਅਾ ਗਿਅਾ | ਜਿਸਦੇ ਚੱਲਦੇ ੳੁਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਅਾ ਅਤੇ ੳੁਸਨੂੰ ਵਾਇਕਾਟੋ ਹਸਪਤਾਲ ਵਿੱਚ ਦਾਖਿਲ ਕਰਵਾਇਅਾ ਗਿਅਾ ਹੈ |
ਇਸ ਬਾਬਤ ਇੰਸਪੈਲਟਰ ਫੈਰੀਡਾ ਗਰੇਸ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਬੁੱਧਵਾਰ ਸ਼ਾਮ ੳੁਕਤ ਵਿਅਕਤੀ ਨੂੰ ਮਾਰਨ ਲਈ ਅਪਰਾਧੀਅਾਂ ਦਾ ਗਰੁੱਪ ਡੈਰਬੀ ਸਟ੍ਰੀਟ, ਨਿੳੂਟਨ ਵਿੱਚ ਪੁੱਜਾ ਸੀ |
ਜਿਕਰਯੋਗ ਹੈ ਕਿ ਪਹਿਲਾਂ ਅਪਰਾਧੀ ੳੁਕਤ ਵਿਅਕਤੀ ਦੇ ਗੁਅਾਂਢੀਅਾਂ ਘਰ ਗਲਤੀ ਨਾਲ ਵੜ ਗਏ ਅਤੇ ੳੁਨਾਂ ਨੂੰ ਲੱਗਾ ਕਿ ੳੁਹ ੳੁਨਾਂ ਦਾ ਨਿਸ਼ਾਨਾਂ ਹੈ, ਜਿਸਦੇ ਚੱਲਦੇ ਅਪਰਾਧੀਅਾਂ ਵਲੋਂ ਦਰਵਾਜਾ ਖੋਲਣ ਵਾਲੇ ਵਿਅਕਤੀ ਨੂੰ ਧੱਕਾ ਮਾਰਿਅਾ ਗਿਅਾ | ਪਰ ਬਾਅਦ ਵਿੱਚ ੳੁਨਾਂ ਨੂੰ ਪਤਾ ਲੱਗਾ ਕਿ ੳੁਹ ਗਲਤੀ ਨਾਲ ਕਿਸੇ ਹੋਰ ਦੇ ਘਰ ਅਾ ਵੜੇ ਹਨ | 
ਜਿਸ ਤੋਂ ਬਾਅਦ ੳੁਹ ਸਹੀ ਘਰ ਪੁੱਜੇ ਅਤੇ ਘਰ ਵਿਚੋਂ 10:25 ਵਜੇ ਗੋਲੀਅਾਂ ਚੱਲਣ ਦੀ ਅਵਾਜ ਸੁਣੀ ਗਈ | ਪੁਲਿਸ ਵਲੋਂ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਨੂੰ ਇਸ ਬਾਬਤ ਕੋਈ ਜਾਣਕਾਰੀ ਹੈ ਤਾਂ ੳੁਹ ਪੁਲਿਸ ਨੂੰ (07) 858 6200 ਇਸ ਨੰਬਰ ਤੇ ਸੰਪਰਕ ਕਰੇ |